ਸ਼੍ਰੀ ਫ਼ਤਹਿਗੜ੍ਹ ਸਾਹਿਬ

ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਫ਼ਤਹਿਗੜ੍ਹ ਸਾਹਿਬ, 30 ਜਨਵਰੀ  : ਗੁਰੂ ਰਵਿਦਾਸ ਕਮੇਟੀ ਫ਼ਿਰੋਜਪੁਰ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸਨ ਜਦੋਂਕਿ ਨਗਰ ਕੀਰਤਨ ਦੀ ਸਮੁੱਚੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਇਸ ਨਗਰ ਕੀਰਤਨ ਵਿਚ ਫ਼ੌਜੀ ਬੈਂਡ ਸਮੇਤ ਵੱਖ-ਵੱਖ ਬੈਂਡ ਪਾਰਟੀਆਂ ਨੇ ਧਾਰਮਿਕ ਧੁਨਾਂ ਰਾਹੀਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗਾਇਣ ਕੀਤਾ  ਇਸ ਤੋਂ ਇਲਾਵਾ ਵੱਖ-ਵੱਖ ਕੀਰਤਨੀ ਅਤੇ ਢਾਡੀ ਜਥੇ ਵੀ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਾ ਨੂੰ ਨਿਹਾਲ ਕਰ ਰਹੇ ਸਨ¢ ਇਸ ਮੌਕੇ ਗੁਰੂ ਰਵਿਦਾਸ ਕਮੇਟੀ ਫ਼ਿਰੋਜਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਰਵੀਦਾਸ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ 13ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੇ ਹਾਜ਼ਰੀ ਲਗਾਈ | ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਪਿੰਡ ਫ਼ਿਰੋਜਪੁਰ ਤੋਂ ਆਰੰਭ ਹੋ ਕੇ ਪਿੰਡ ਦਮਹੇੜੀ, ਲਾਡਪੁਰੀ, ਜੱਲੋਵਾਲ, ਸਲਾਰ ਮਾਜਰਾ, ਲੁਹਾਰ ਮਾਜਰਾ, ਮਾਣਕਮਾਜਰਾ, ਅਲੀਪੁਰ, ਡਡਹੇੜੀ ਕੋਟਲਾ, ਜੰਡਾਲੀ, ਬਾਗ ਸਿਕੰਦਰ ਤੋਂ ਹੁੰਦਾ ਹੋਇਆ ਵਾਪਸ ਫ਼ਿਰੋਜਪੁਰ ਵਿਖੇ ਸਮਾਪਤ ਹੋਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਡਾ. ਭਾਗ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਡਾ. ਕੁਲਬੀਰ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਬਿੱਕਰ ਸਿੰਘ, ਗਿਆਨੀ ਸੁਖਬੀਰ ਸਿੰਘ ਆਦਿ ਹਾਜ਼ਰ ਸਨ

ਸ਼ਹੀਦਗੜ੍ਹ ਪਿੰਡ ਵਾਸੀਆਂ ਨੇ ਨਗਰ ਕੀਰਤਨ ਸਜਾਇਆ 

ਬਸੀ ਪਠਾਣਾ, : ਨਜ਼ਦੀਕੀ ਪਿੰਡ ਸ਼ਹੀਦਗੜ੍ਹ ਦੀ ਸੰਗਤ ਵਲੋਂ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਪਿੰਡੇ ਦੇ ਇਕਲੌਤੇ ਗੁਰਦੁਆਰਾ ਸਾਹਿਬ ਵਿਖੇ 31 ਜਨਵਰੀ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ ‘ਚ ਅੱਜ ਬਾਅਦ ਦੁਪਹਿਰ ਇਕ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਪਤ ਹੋਇਆ | ਨਗਰ ਕੀਰਤਨ ਨੂੰ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਰਵਾਨਾ ਕੀਤਾ | ਨਗਰ ਕੀਰਤਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰੁਦਰ ਪਾਲਕੀ, ਬੈਂਡ ਵਾਜੇ, ਪੰਜ ਪਿਆਰੇ ਸਾਹਿਬਾਨ ਤੇ ਕੀਰਤਨੀ ਜਥੇ ਸ਼ਾਮਿਲ ਸਨ | ਇਸ ਮੌਕੇ ਵਿਧਾਇਕ ਜੀ. ਪੀ. ਨੇ ਕਿਹਾ ਕਿ ਆਪਣੇ ਗੁਰੂ ਸਾਹਿਬਾਨਾਂ ਦੇ ਨਕਸ਼-ਏ-ਕਦਮ ‘ਤੇ ਚੱਲਦੇ ਹੋਏ ਸਾਨੂੰ ਸਰਬੱਤ ਦਾ ਭਲਾ ਲੋੜਨਾ ਚਾਹੀਦਾ ਹੈ | ਭਗਤ ਰਵਿਦਾਸ ਨੇ ਭਗਤੀ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਕਰਕੇ ਇਹ ਸਾਬਤ ਕੀਤਾ ਕਿ ਰੱਬ ਨੂੰ ਮਿਲਣ ਵਾਸਤੇ ਜਾਤ-ਪਾਤ ਕੋਈ ਰੁਕਾਵਟ ਨਹੀਂ | ਨਗਰ ਕੀਰਤਨ ‘ਚ ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਦਵਿੰਦਰ ਸਿੰਘ, ਮਨਦੀਪ ਸਿੰਘ ਕੰਗ ਮੀਤ ਪ੍ਰਧਾਨ ਬਲਾਕ ਕਾਂਗਰਸ, ਇੰਸਪੈਕਟਰ ਜਸਵੀਰ ਸਿੰਘ, ਉਜਾਗਰ ਸਿੰਘ, ਮੇਜਰ ਸਿੰਘ ਪੰਚ ਤੇ ਸੁਰਿੰਦਰ ਸਿੰਘ ਸੇਵਾ ਮੁਕਤ ਥਾਣੇਦਾਰ ਨੇ ਵੀ ਹਾਜ਼ਰੀ ਭਰੀ | ਗੁਰਪੁਰਬ ਕਮੇਟੀ ਵਲੋਂ ਹਲਕਾ ਵਿਧਾਇਕ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ |

ਟਿੱਪਣੀ ਕਰੋ

This site uses Akismet to reduce spam. Learn how your comment data is processed.