ਸ਼੍ਰੀ ਫ਼ਤਹਿਗੜ੍ਹ ਸਾਹਿਬ

ਆਂਗਣਵਾੜੀ ਵਰਕਰਾਂ ਨੇ ਡੀ. ਸੀ. ਦਫ਼ਤਰ ਅੱਗੇ ਲਗਾਇਆ ਰੋਸ ਧਰਨਾ

ਫ਼ਤਿਹਗੜ੍ਹ ਸਾਹਿਬ, 30 ਜਨਵਰੀ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਸੂਬਾ ਵਿੱਤ ਸਕੱਤਰ ਅਮਿੰ੍ਰਤਪਾਲ ਕੌਰ ਦੀ ਅਗਵਾਈ ‘ਚ ਡੀ. ਸੀ. ਕੰਪਲੈਕਸ ਸਾਹਮਣੇ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ‘ਤੇ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਮਜ਼ਦੂਰੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦੇਸ਼ ਵਿਆਪਕ ਸੱਤਿਆ ਗ੍ਰਹਿ ਪੋ੍ਰਗਰਾਮ ‘ਚ ਭਾਗ ਲੈਂਦੇ ਹੋਏ ਵੱਡਾ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣੇ-ਆਪ ਨੂੰ ਗਿ੍ਫ਼ਤਾਰੀ ਲਈ ਪੇਸ਼ ਕੀਤਾ | ਆਗੂਆਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਬਜਾਏ ਹਰ ਪਾਸੇ ਨਿੱਜੀਕਰਨ ਕਰਕੇ ਪੂੰਜੀਪਤੀਆਂ ਨੂੰ ਮਜ਼ਬੂਤ ਕਰ ਰਹੀ ਹੈ | ਗ਼ਰੀਬੀ ਅਮੀਰੀ ਦਾ ਪਾੜਾ ਦਿਨੋਂ-ਦਿਨ ਵੱਧ ਰਿਹਾ ਹੈ, ਦੇਸ਼ ਦੀ 73 ਫ਼ੀਸਦੀ ਪੂੰਜੀ ਇਕ ਫ਼ੀਸਦੀ ਲੋਕਾਂ ਦੇ ਹੱਥਾ ‘ਚ ਸਿਮਟ ਗਈ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਮਜ਼ਦੂਰ ਕਿਸਾਨ ਤੇ ਗ਼ਰੀਬ ਵਰਗ ਬੇਰੁਜ਼ਗਾਰੀ ਅਤੇ ਲੱਕ ਤੋੜ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ, ਪਰ ਸਰਕਾਰ ਵੱਡੇ-ਵੱਡੇ ਪੂੰਜੀਪਤੀਆਂ ਨੂੰ ਟੈਕਸ ਵਿਚ ਛੋਟ ਦੇ ਕੇ ਗ਼ਰੀਬ ਲੋਕਾਂ ਨਾਲ ਧੱਕਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਉਦਾਰੀਕਰਨ, ਨਿੱਜੀਕਰਨ, ਵਿਸ਼ਵੀਕਰਨ ਦੀਆਂ ਮਾਰੂ ਨੀਤੀਆਂ, ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਅੱਜ ਪੂਰੇ ਹਿੰਦੁਸਤਾਨ ਦੇ ਕਾਮੇ, ਕਿਸਾਨ ਅਤੇ ਸਾਰੀਆਂ ਮੁਲਾਜ਼ਮ ਮਜ਼ਦੂਰ ਯੂਨੀਅਨਾਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ‘ਤੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਬਲਿਕ ਖੇਤਰਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਤੇ ਹੋਰ ਮੰਗਾਂ ਦਾ ਜ਼ਿਕਰ ਕੀਤਾ | ਇਸ ਮੌਕੇ ਗੁਰਮੀਤ ਕੌਰ ਰੁੜਕੀ, ਹਰਜੀਤ ਕੌਰ ਚੋਰਵਾਲਾ, ਦਲਜੀਤ ਕੌਰ ਸਰਹਿੰਦ, ਪ੍ਰਮੇਸ਼ਵਰੀ ਦੇਵੀ ਤਰਖਾਣਮਾਜਰਾ, ਚੰਪਾ ਰਾਣੀ, ਬਲਵਿੰਦਰ ਕੌਰ ਗੁਣੀਆ ਮਾਜਰਾ, ਪਰਮਜੀਤ ਕੌਰ ਬਾਗੜੀਆਂ, ਕੁਲਵੰਤ ਕੌਰ, ਗੁਰਮੀਤ ਕੌਰ ਚੁੰਨੀ, ਬਲਵਿੰਦਰ ਕੌਰ ਪੰਜੋਲੀ, ਹਰਪ੍ਰੀਤ ਕੌਰ, ਕਮਲਜੀਤ ਕੌਰ ਮੁਕਾਰੋਂਪੁਰ, ਹਰਬੰਸ ਕੌਰ, ਸੁਰਜੀਤ ਕੌਰ ਨੌਗਾਵਾਂ ਤੇ ਹੋਰ ਹਾਜ਼ਰ ਸਨ |

ਟਿੱਪਣੀ ਕਰੋ

This site uses Akismet to reduce spam. Learn how your comment data is processed.