ਸ਼੍ਰੀ ਫ਼ਤਹਿਗੜ੍ਹ ਸਾਹਿਬ

46 ਕਰੋੜ ਨਾਲ ਬਸੀ ਪਠਾਣਾਂ ਹਲਕੇ ਦੀਆਂ 150 ਿਲੰਕ ਸੜਕਾਂ ਦੀ ਕਰਵਾਈ ਜਾਵੇਗੀ ਮੁਰੰਮਤ-ਵਿਧਾਇਕ ਜੀ. ਪੀ.

ਬਸੀ ਪਠਾਣਾ, 19 ਜਨਵਰੀ : ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ, ਜਿਸ ਦੇ ਤਹਿਤ ਬਸੀ ਪਠਾਣਾ ਵਿਧਾਨ ਸਭਾ ਹਲਕੇ ਦੀ 150 ਿਲੰਕ ਸੜਕਾਂ ਜਿਨ੍ਹਾਂ ਦੀ ਲੰਬਾਈ 330.65 ਕਿੱਲੋਮੀਟਰ ਬਣਦੀ ਹੈ ਦੀ ਮੁਰੰਮਤ 45.97 ਕਰੋੜ ਰੁਪਏ ਦੇ ਖ਼ਰਚ ਨਾਲ ਕਰਵਾਈ ਜਾ ਰਹੀ ਹੈ | ਇਹ ਸੜਕਾਂ ਰੁਪਾਲਹੇੜੀ-ਸੈਂਪਲਾ ਚੁੰਨ੍ਹੀ ਵਾਇਆ ਟਿਊਬਵੈੱਲ ਨੰ. 78 ਖੇੜੀ ਬੀਰ ਸਿੰਘ, ਬਸੀ ਤੋਂ ਦੇਦੜ੍ਹਾਂ ਵਾਇਆ ਖੇੜੀ, ਬਸੀ ਬਾਈਪਾਸ ਤੋਂ ਗੋਪਾਲਪੁਰ, ਨਰਸਿੰਘ ਪੁਰਾ ਦੀ ਫਿਰਨੀ, ਬਡਵਾਲਾ ਤੋਂ ਖ਼ਰੀਦ ਕੇਂਦਰ, ਜ਼ਰਖੇਲਾਂ ਖੇੜੀ ਦੀ ਫਿਰਨੀ, ਅਬਦੁੱਲਾਪੁਰ ਤੋਂ ਖਾਲਸਪੁਰ, ਨੌਗਾਵਾਂ-ਲੋਹਾਰੀ ਤੋਂ ਗੰਡੂਆਂ ਕਲਾਂ, ਦੇਦੜਾਂ-ਨੰਦਪੁਰ ਕਲੌੜ, ਸਰਹਿੰਦ-ਮੋਰਿੰਡਾ ਰੋਡ ਤੋਂ ਕਰੀਮਪੁਰਾ ਵਾਇਆ ਰਾਮਪੁਰ ਕਲੇਰਾਂ, ਮੋਰਿੰਡਾ-ਚੁੰਨ੍ਹੀ ਤੋਂ ਹਿੰਮਤਪੁਰਾ-ਕਲੌੜ, ਕਲੌੜ ਤੋਂ ਮੁੱਲਾਂਪੁਰ, ਸਰਹਿੰਦ-ਮੋਰਿੰਡਾ ਰੋਡ ਤੋਂ ਟਿੱਬਾ ਥੇਹ, ਨੰਦਪੁਰ ਦੀ ਫਿਰਨੀ, 18 ਫੁੱਟ ਚੌੜੀ ਬਸੀ-ਸੰਘੋਲ ਸੜਕ, ਕਰੀਮਪੁਰਾ-ਖੇੜੀ ਭਾਈ ਕੀ, ਬਡਵਾਲਾ ਤੋਂ ਜਵੰਦਾ ਤੋਂ ਭਟੇੜੀ, ਬਸੀ-ਖਰੜ ਤੋਂ ਸ਼ਿਵਦਾਸਪੁਰ, ਬਸੀ-ਰਾਏਪੁਰ ਤੋਂ ਮਹਿਮੂਦਪੁਰ ਘੁਮੰਡਗੜ੍ਹ, ਸਰਹਿੰਦ-ਚੁੰਨ੍ਹੀ ਰੋਡ ਤੋਂ ਘੁਮੰਡਗੜ੍ਹ, ਸਰਹਿੰਦ ਚੰੁਨ੍ਹੀ ਰੋਡ ਤੋਂ ਰਾਇਲੋਂ ਆਰ.ਡੀ.2.30, 6.50 ਕਿ.ਮੀ., ਨੰਦਪੁਰ-ਰਾਇਲੋਂ, ਰੁਪਾਲਹੇੜੀ ਤੋਂ ਖੇੜੀ ਬੀਰ ਸਿੰਘ, ਭੁੱਚੀ ਤੋਂ ਗੰਡੂਆਂ, ਮੀਰਪੁਰ ਤੋਂ ਰਾਏਪੁਰ ਗੁੱਜਰਾਂ, ਮੈੜਾਂ ਤੋਂ ਰਸੂਲਪੁਰ, ਸੰਘੋਲ ਤੋਂ ਸਾਈਟ ਆਫ਼ ਆਰਕਾਲੋਜੀ ਵਿਭਾਗ, ਖੇੜੀ ਨੌਧ ਸਿੰਘ-ਦਮਹੇੜੀ, ਹਰਗਣਾਂ ਤੋਂ ਬੌੜ, ਖੰਨਾ-ਖਮਾਣੋਂ ਰੋਡ ਤੋਂ ਖਮਾਣੋਂ ਵਾਇਆ ਚੜ੍ਹੀ, ਕਾਲੇਵਾਲ ਤੋਂ ਪੋਲੋਮਾਜਰਾ, ਭੜੀ ਤੋਂ ਸੰਘੋਲ, ਐਲ. ਸੀ. ਰੋਡ ਅਮਰਾਲਾ, ਸੰਘੋਲ ਤੋਂ ਭੱਟੀਆਂ ਕਲਾਂ, ਕਕਰਾਲਾ-ਨਾਨੋਵਾਲ, ਪਮੌਰ ਤੋਂ ਕਮਾਲੀ, ਮੋਰਿੰਡਾ-ਚੁੰਨ੍ਹੀ ਰੋਡ ਤੋਂ ਮਹਿਮਦਪੁਰ, ਰੁਪਾਲਹੇੜੀ ਤੋਂ ਸੈਂਪਲੀ, ਭੱਟੀਆਂ ਤੋਂ ਪਨੈਚਾਂ, ਨੌਗਾਵਾਂ ਤੋਂ ਲੋਹਾਰੀ ਕਲਾਂ, ਪੰਜਕੋਹਾ ਤੋਂ ਸ਼ਾਦੀਪੁਰ, ਖੰਟ ਤੋਂ ਸੰਧਾਰੀ ਮਾਜਰਾ ਲੁਠੇੜੀ, ਖਰੜ ਬਸੀ ਤੋਂ ਡੇਰਾ ਰਾਜਗੜ੍ਹ, ਨੰਦਪੁਰ-ਮਾਰਵਾ ਵਾਇਆ ਗੁਰਦੁਆਰਾ ਸਾਹਿਬ, ਦੁਫੇੜਾ-ਮਹਿਮਦੁਪਰ, ਨੰਦਪੁਰ-ਮੈਣਮਾਜਰੀ, ਖੇੜੀ ਫਿਰਨੀ ਤੋਂ ਗੋਪਾਲੋਂ, ਡਡਿਆਣਾਂ-ਮੈਣਮਾਜਰੀ ਤੇ ਸ਼ਮਸ਼ਾਨਘਾਟ ਿਲੰਕ ਰੋਡ, ਨਰਸਿੰਘ ਪੁਰਾ-ਜੈ ਸਿਹੁੰ ਵਾਲਾ, ਥਾਬਲਾਂ-ਲੋਹਾਰੀ ਫਿਰਨੀ ਸਮੇਤ ਨੰਦਪੁਰ ਕਲੌੜ ਤੋਂ ਗਡਹੇੜਾ ਮਹਿਮਦਪੁਰ-ਮੁਕਾਰੋਂਪੁਰ, ਬਡਵਾਲਾ-ਲਛਮਣਗੜ੍ਹ, ਕੋਟਲਾ-ਨੌਗਾਵਾਂ ਰੋਡ ਤੋਂ ਗੋਪਾਲੋਂ, ਬਹੇੜ ਤੋਂ ਰਾਇਲੀ, ਮੁਸਤਫਾਬਾਦ ਤੋਂ ਕੋਟਲਾ ਮਸੂਦ, ਚੰਡਿਆਲਾ ਰਾਮਗੜ੍ਹ ਰੋਡ ਤੋਂ ਨਾਨੋਵਾਲ ਖ਼ੁਰਦ, ਰਾਏ ਤੋਂ ਭੁੱਟਾ, ਖੰਨਾ ਖਮਾਣੋਂ ਰੋਡ ਤੋਂ ਐਲ. ਸੀ. ਰੋਡ, ਐਲ. ਸੀ. ਰੋਡ ਤੋਂ ਪਟਵਾਰਖ਼ਾਨਾ ਖਮਾਣੋਂ, ਉਟਾਲਾਂ ਭੜੀ ਤੋਂ ਖੰਨਾ ਰੋਡ ਵਾਇਆ ਬਰਵਾਲੀ ਖ਼ੁਰਦ, ਉਟਾਲਾ ਭੜੀ ਤੋਂ ਮਿਊਾਸੀਪਲ ਹੱਦ (ਖਮਾਣੋਂ, ਖੰਨਾ-ਖਮਾਣੋਂ ਤੋਂ ਮੋਰਿੰਡਾ-ਬੇਲਾ ਰੋਡ, ਖੜ੍ਹੀ ਤੋਂ ਗੌਸਲਾਂ ਲਿੰਕ ਰੋਡ, ਰਾਣਵਾਂ ਤੋਂ ਅਮਰਾਲਾ, ਭੜੀ ਨੰਗਲਾ, ਸਿੱਧੂਪੁਰ ਕਲਾਂ-ਅਮਰਾਲੀ, ਧਨੌਲਾ-ਬਹਿਲੋਲਪੁਰ, ਸ਼ਮਸ਼ਪੁਰ-ਰਾਏਪੁਰ, ਮਨਸੂਰਪੁਰ-ਰਾਮਗੜ੍ਹ, ਐਲ.ਸੀ. ਰੋਡ ਤੋਂ ਨਾਨੋਵਾਲ ਖ਼ੁਰਦ, ਐਲ.ਸੀ. ਰੋਡ ਤੋਂ ਭੱਟੀਆਂ ਖ਼ੁਰਦ ਰਾਣਵਾਂ ਅਨਾਜ ਮੰਡੀ, ਸੋਹਾਵੀ-ਕੋਟਲਾ ਮਸੂਦ, ਮੀਰਪੁਰ ਰੋਡ, ਭੜੀ-ਖੇੜੀ ਰੋਡ ਤੋਂ ਮਾਜਰੀ, ਖੰਨਾ-ਖਮਾਣੋਂ ਤੋਂ ਭੁੱਟਾ, ਖੰਨਾ-ਖਮਾਣੋਂ ਤੋਂ ਫਰੌਰ, ਖਮਾਣੋਂ-ਮਨਸੂਰਪੁਰ, ਬਦੇਸ਼ਾਂ ਕਲਾਂ-ਰੱਤੋਂ, ਹਰਗਣਾਂ ਤੋਂ ਗੁਰਦੁਆਰਾ ਹਰਗੋਬਿੰਦ ਸਾਹਿਬ, ਮਾਣਕ ਮਾਜਰਾ-ਲੋਹਾਰ ਮਾਜਰਾ ਰੋਡ ਤੋਂ ਨਿਊਆਂ ਸਲਾਰ ਮਾਜਰਾ, ਫਰੌਰ-ਬਰਵਾਲੀ ਰੋਡ ਤੋਂ ਸੰਤਾਂ ਦੀ ਕੁਟੀਆ, ਐਲ. ਸੀ. ਰੋਡ ਤੋਂ ਸੰਘੋਲ ਰੋਡ, ਪੋਲੋਮਾਜਰਾ ਤੋਂ ਸੰਘੋਲ ਰੋਡ, ਪਮੌਰ-ਦਭਾਲੀ, ਨਿਆਮੂ ਮਾਜਰਾ ਦੀ ਫਿਰਨੀ, ਰੁਪਾਲਹੇੜੀ ਤੋਂ ਪਮੌਰ, ਲੁਠੇੜੀ, ਅਮਰਾਲੀ, ਗੱਗੜਵਾਲ, ਸਿੱਧੂਪੁਰ, ਖੰਟ ਤੇ ਸਿੱਧੂਪੁਰ ਦੀ ਫਿਰਨੀ, ਅਮਰਾਲੀ-ਹਵਾਲਾ, ਮਹੇਸ਼ਪੁਰਾ, ਸਰਹਿੰਦ-ਮੋਰਿੰਡਾ ਤੋਂ ਡੂਮਛੇੜੀ, ਝੱਲੀਆਂ-ਸਿੱਧੂਪੁਰ ਕਲਾ, ਮਹੌਣ ਤੋਂ ਕੋਟਲਾ ਅਜਨੇਰ, ਕੋਟਲਾ ਅਜਨੇਰ ਤੋਂ ਸਾਹਿਬਪੁਰ, ਪਵਾਲਾ-ਬਾਸੀਆਂ, ਪਵਾਲਾ-ਮਹਿਦੂਦਾਂ, ਫਿਰਨੀ ਬਾਗਸਕੰਦਰ, ਲਿੰਕ ਫਿਰਨੀ ਫ਼ਿਰੋਜਪੁਰ, ਫਿਰਨੀ ਧੂੰਦਾ, ਗਡਹੇੜਾ ਤੋਂ ਘੇਲ, ਰਾਇਲੀ-ਸ਼ਹਿਜਾਦਪੁਰ, ਬਸੀ ਖਰੜ ਰੋਡ ਤੋਂ ਡੇਰਾ ਦੇਵ ਸਿੰਘ ਤੇ ਕਲੌਂਦੀ, ਬਸੀ-ਸੰਘੋਲ ਤੋਂ ਖਾਲਸਪੁਰ, ਬਹੇੜ-ਗੁਣੀਆਂ ਮਾਜਰੀ, ਫਿਰਨੀ ਮੈਣ ਮਾਜਰੀ, ਫਿਰਨੀ ਭੁੱਚੀ, ਫਿਰਨੀ ਖੰਟ, ਬੁਰਜ ਤੋਂ ਮੋਹਣ ਮਾਜਰਾ, ਪਨੈਚਾਂ-ਸੰਘੋਲ, ਮੋਰਿੰਡਾ-ਚੁੰਨ੍ਹੀ ਤੋਂ ਖੇੜੀ ਬੀਰ ਸਿੰਘ, ਕੋਟਲਾ ਫਾਜ਼ਿਲ ਤੋਂ ਬਾਜ਼ੀਗਰ ਬਸਤੀ ਤੇ ਸ਼ਮਸ਼ਾਨਘਾਟ, ਪਵਾਲਾ-ਫੋਕਲ ਪੁਆਇੰਟ ਗੜੌਲੀਆਂ, ਕਲੌਂਦੀ ਤੋਂ ਕਰੀਮਪੁਰਾ, ਨੌਗਾਵਾਂ ਲੋਹਾਰੀ ਤੋਂ ਫਤਹਿਪੁਰ ਜੱਟਾਂ, ਫ਼ਤਹਿਪੁਰ ਅਰਾਈਆਂ ਤੋਂ ਸ਼ਮਸ਼ਾਨਘਾਟ ਰੋਡ, ਜੈ ਸਿਹੁੰ ਵਾਲਾ ਦੇ ਸਿੰਘ ਸ਼ਹੀਦਾਂ ਦੇ ਡੇਰੇ, ਸ਼ਹਿਜਾਦਪੁਰ ਬਹੇੜ ਸਿੰਘ ਸ਼ਹੀਦਾਂ ਦੇ ਡੇਰੇ, ਮੁੱਲਾਂਪੁਰ ਸਾਦਿਕਪੁਰ ਤੇ ਕੱਜਲ ਮਾਜਰਾ, ਘੇਲ ਨਿਆਮੂ ਮਾਜਰਾ, ਬਡਵਾਲਾ-ਸਿਕੰਦਪੁਰ, ਬਸੀ-ਖਰੜ ਰੋਡ ਤੋਂ ਭੰਗੂਆਂ, ਬਸੀ ਰਾਏਪੁਰ ਗੁੱਜਰਾਂ ਰੋਡ ਤੋਂ ਸ਼ਹੀਦਗੜ੍ਹ ਫਿਰਨੀ ਸਮੇਤ, ਫਿਰਨੀ ਬਹੇੜ, ਟਿੱਬਾ ਥੇਹ, ਫਿਰੋਜਪੁਰ-ਦਮਹੇੜੀ ਵਾਇਆ ਭੱਠਾ, ਬਸੀ-ਦਮਹੇੜੀ ਰੋਡ ਤੋਂ ਖਾਲਸਪੁਰ, ਫ਼ਤਹਿਪੁਰ ਜੱਟਾਂ ਤੋਂ ਭਾਖੜਾ ਨਹਿਰ, ਫਿਰਨੀ ਖੇੜੀ ਬੀਰ ਸਿੰਘ, ਕਮਾਲੀ ਤੋਂ ਗੜਾਂਗਾਂ, ਦੇਦੜਾਂ ਦੀ ਸ਼ਮਸ਼ਾਨਘਾਟ ਰੋਡ, ਪੀਰ ਬਾਬਾ ਰੋਡ ਨਾਹਨਹੇੜੀ, ਖਮਾਣੋਂ ਕਲਾਂ ਤੋਂ ਖਮਾਣੋਂ ਖ਼ੁਰਦ ਐਲ. ਸੀ. ਰੋਡ ਸਮੇਤ, ਮੈਣ ਮਾਜਰੀ ਤੋਂ ਖੇੜੀ ਬੀਰ ਸਿੰਘ, ਖੇੜੀ ਅਬਦੁੱਲਾਪੁਰ ਰੋਡ ਤੋਂ ਮੁਸਤਫਾਬਾਦ, ਕੋਟਲਾ ਬਡਲਾ ਤੋਂ ਸ਼ਿਵ ਮੰਦਰ ਲਿੰਕ, ਧਿਆਨੂ ਮਾਜਰਾ ਤੋਂ ਸਿੱਧੂਪੁਰ, ਫਰੌਰ ਤੋਂ ਸੰਤ ਕੁਟੀਆ, ਬਰਵਾਲੀ ਖ਼ੁਰਦ ਤੋਂ ਕਲਾਂ, ਲੋਹਾਰ ਮਾਜਰਾ ਕਲਾਂ ਤੋਂ ਟੋਡਰਪੁਰ, ਸਲਾਰਮਾਜਰਾ-ਮੀਰਪੁਰ ਵਾਇਆ ਜੱਲੋਵਾਲ, ਫਿਰਨੀ ਬਦੇਸ਼ਾਂ ਕਲਾ, ਫਿਰਨੀ ਰੱਤੋਂ, ਪਰਮਪੁਰਾ ਤੋਂ ਸਿੱਧੂਪੁਰ ਕਲਾਂ, ਰਾਮਗੜ੍ਹ ਦੀ ਫਿਰਨੀ, ਬਿਲਾਸਪੁਰ ਦੀ ਫਿਰਨੀ, ਅਮਰਗੜ੍ਹ ਦੀ ਫਿਰਨੀ, ਮੋਰਿੰਡਾ-ਚੁੰਨ੍ਹੀ ਰੋਡ ਤੋਂ ਬਾੜਾ ਸ਼ੇਰਗੜ੍ਹ, ਸੈਂਪਲਾ ਦੀ ਫਿਰਨੀ ਤੇ ਸਮਾਧ ਬਾਬਾ ਵਸਾਵਾ ਸਿੰਘ ਹਨ। ਇਸ ਮੌਕੇ ਪ੍ਰਦੇਸ਼ ਸਕੱਤਰ ਨਿਰਮਲ ਸਿੰਘ ਨੇਤਾ, ਓਮ ਪ੍ਰਕਾਸ਼ ਤਾਂਗੜੀ, ਡਾ: ਸਿਕੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਰਮੇਸ਼ ਚੰਦ ਗੁਪਤਾ, ਜਸਵੰਤ ਸਿੰਘ ਬੈਦਵਾਣ, ਸਤਵੀਰ ਸਿੰਘ ਨੌਗਾਵਾਂ, ਓਮ ਪ੍ਰਕਾਸ਼ ਮੁਖੀਜਾ, ਗੁਰਮੀਤ ਸਿੰਘ ਲਾਇਨ ਤੇ ਸ਼ਾਮ ਗੌਤਮ ਜਿਹੇ ਸੀਨੀਅਰ ਪਾਰਟੀ ਆਗੂ ਮੌਜੂਦ ਸਨ।

ਪੰਜਾਬ

ਦੁਕਾਨਦਾਰ ਦੁਕਾਨਾਂ ਬਾਹਰ ਨਹੀਂ ਲਗਾ ਸਕਣਗੇ ਇਕ ਤੋਂ ਵੱਧ ਇਸ਼ਤਿਹਾਰੀ ਬੋਰਡ

ਚੰਡੀਗੜ੍ਹ, 19 ਜਨਵਰੀ : ਪੰਜਾਬ ਦੀਆਂ ਮਿਊਾਸਪਲ ਇਕਾਈਆਂ ਦੀ ਆਮਦਨ ‘ਚ ਵਾਧਾ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਨੇ ਨਵੀਂ ਇਸ਼ਤਿਹਾਰ ਨੀਤੀ-2018 ਦਾ ਖਰੜਾ ਤਿਆਰ ਕਰ ਲਿਆ ਹੈ | ਇਸ ਨੀਤੀ ਤਹਿਤ ਸੂਬੇ ਦੇ ਦੁਕਾਨਦਾਰ ਹੁਣ ਆਪਣੀਆਂ ਦੁਕਾਨਾਂ ‘ਤੇ ਇਕ ਤੋਂ ਵੱਧ ਇਸ਼ਤਿਹਾਰੀ ਬੋਰਡ ਨਹੀਂ ਲਗਾ ਸਕਣਗੇ ਅਤੇ ਜਿਹੜਾ ਬੋਰਡ ਲਾਇਆ ਜਾਵੇਗਾ, ਉਸ ਦਾ ਅਕਾਰ ਇਸ ਨਵੀਂ ਨੀਤੀ ‘ਚ ਦਰਜ ਅਕਾਰ ਅਨੁਸਾਰ ਰੱਖਣਾ ਲਾਜ਼ਮੀ ਹੋਵੇਗਾ | ਇਸ ਤੋਂ ਇਲਾਵਾ ਦੁਕਾਨਾਂ/ਵਪਾਰਕ ਅਦਾਰਿਆਂ ਦੀਆਂ ਛੱਤਾਂ ‘ਤੇ ਇਸ਼ਤਿਹਾਰੀ ਬੋਰਡ ਆਦਿ ਵੀ ਨਹੀਂ ਲਾਏ ਜਾ ਸਕਣਗੇ | ਨੀਤੀ ਤਹਿਤ ਸਰਕਾਰ ਨੇ ਫਲਾਇੰਗ ਭਾਵ ਉਡਣ ਦਸਤੇ ਸਥਾਪਿਤ ਕਰਨ ਦੀ ਯੋਜਨਾ ਵੀ ਉਲੀਕੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਉਨ੍ਹਾਂ ਦੁਕਾਨਦਾਰਾਂ/ਵਪਾਰੀਆਂ ਨੂੰ ਭਾਰੀ ਜ਼ੁਰਮਾਨੇ ਲਾਉਣ ਦੀ ਯੋਜਨਾ ਬਣਾਈ ਗਈ, ਜੋ ਕਿ ਇਸ ਨੀਤੀ ਵਿਚਲੇ ਨੇਮਾਂ ਦੀ ਉਲੰਘਣਾ ਕਰਨਗੇ | ਸਰਕਾਰ ਵਲੋਂ ਇਹ ਨੀਤੀ ਮਾਰਚ ਮਹੀਨੇ ਲਾਗੂ ਕਰ ਦਿੱਤੇ ਜਾਣ ਦੀ ਯੋਜਨਾ ਹੈ | ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰਾਂ/ਕਸਬਿਆਂ ਨੂੰ ਇਕਸਾਰ ਦਿੱਖ ਦੇਣ ਅਤੇ ਸਥਾਨਕ ਸ਼ਹਿਰੀ ਇਕਾਈਆਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਲਈ ਵਿਭਾਗ ਵਲੋਂ ਕਾਰਗਰ ਆਊਟਡੋਰ ਇਸ਼ਤਿਹਾਰ ਨੀਤੀ ਤੇ ਨਿਯਮ (ਪੰਜਾਬ ਮਿਊਾਸਪਲ ਆਊਟਡੋਰ ਐਡਵਰਟਾਈਜ਼ਮੈਂਟ ਪਾਲਿਸੀ ਐਾਡ ਬਾਏਲਾਜ਼-2018) ਦਾ ਖਰੜਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਇਸ ‘ਚ ਲੋਕਾਂ ਦੀ ਫੀਡਬੈਕ ਸ਼ਾਮਿਲ ਕਰਨ ਲਈ ਖਰੜੇ ਨੂੰ ਜਨਤਕ ਕਰਦਿਆਂ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ | ਵਿਭਾਗ ਦੀ ਵੈਬਸਾਈਟ ‘ਤੇ ਅਪਲੋਡ ਕੀਤੇ ਨੀਤੀ ਦੇ ਖਰੜੇ ਨੂੰ ਦੇਖ ਕੇ ਕੋਈ ਵੀ ਸ਼ਹਿਰੀ ਜਾਂ ਪੰਜਾਬ ਦਾ ਵਸਨੀਕ ਇਸ ਸਬੰਧੀ 31 ਜਨਵਰੀ 2018 ਤੱਕ ਆਪਣੇ ਸੁਝਾਅ ਦੇ ਸਕਦਾ ਹੈ

ਰਾਸ਼ਟਰੀ

ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਝਟਕਾ ਦਿੱਤਾ ਹੈ। ਹਾਈਕੋਰਟ ਨੇ ਕਿਹਾ ਹੈ ਕਿ ਅਸੀਂ ਜਲਦੀ ਰਾਹਤ ਨਹੀਂ ਦੇ ਸਕਦੇ ਤੇ ਸੁਣਵਾਈ ਕੱਲ੍ਹ ਹੋਵੇਗੀ। ਸੂਤਰਾਂ ਮੁਤਾਬਕ ਰਾਸ਼ਟਰਪਤੀ ਵਿਧਾਇਕਾਂ ਦੀ ਮੈਂਬਰਸ਼ਿੱਪ ਰੱਦ ਕਰਨ ਨੂੰ ਸਹਿਮਤੀ ਦੇ ਸਕਦੇ ਹਨ।

ਦਰ ਅਸਲ ਕੇਜਰੀਵਾਲ ਸਰਕਾਰ ‘ਤੇ 20 ਵਿਧਾਇਕਾਂ ਨੂੰ ਲਾਭ ਦਾ ਪਦ ਦੇਣ ਦਾ ਇਲਜ਼ਾਮ ਲੱਗਿਆ ਸੀ।  ਚੋਣ ਕਮਿਸ਼ਨ ਨੇ ਅੱਜ ਇਸ ਮਾਮਲੇ ‘ਤੇ ਬੈਠਕ ਕੀਤੀ ਹੈ ਤੇ ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਆਪਣੇ ਫੈਸਲੇ ਨੂੰ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ। ਹੁਣ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਖਣ ਜਾਂ ਰੱਦ ਕਰਨ ਬਾਰੇ ਫੈਸਲਾ ਰਾਸ਼ਟਰਪਤੀ ਨੇ ਕਰਨਾ ਹੈ।

ਕਾਨੂੰਨ ਮੁਤਾਬਕ ਉਹ ਵਿਧਾਇਕ ਰਹਿੰਦੇ ਹੋਏ ਲਾਭ ਦਾ ਪਦ ਨਹੀਂ ਲੈ ਸਕਦੇ ਤੇ ਇਹ 20 ਵਿਧਾਇਕ ਸੰਸਦੀ ਸਕੱਤਰ ਬਣ ਕੇ ਲਾਭ ਲੈ ਰਹੇ ਹਨ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ‘ਤੇ ਪਿਛਲੇ ਸਾਲ ਤੋਂ ਮੈਂਬਰਸ਼ਿਪ ਰੱਦ ਹੋਣ ਦੀ ਤਲਵਾਰ ਲਟਕ ਰਹੀ ਸੀ ਤੇ ਹੁਣ ਇਹ 20 ਰਹਿ ਗਏ ਸਨ। ਦਿੱਲੀ ਸਰਕਾਰ ਨੇ ਇਨ੍ਹਾਂ ਨੂੰ ਸੰਸਦੀ ਸਕੱਤਰ ਬਣਾਇਆ ਸੀ। ਇਸ ਦੇ ਖਿਲਾਫ ਪਟੀਸ਼ਨ ਦਾਖਲ ਕਰਕੇ ਕਿਹਾ ਗਿਆ ਸੀ ਕਿ ਸੰਸਦੀ ਸਕੱਤਰ ਦਾ ਅਹੁਦਾ ਲਾਭ ਦਾ ਅਹੁਦਾ ਹੈ, ਅਜਿਹੇ ‘ਚ ਇੰਨਾਂ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਣੀ ਚਾਹੀਦੀ ਹੈ।