ਪੰਜਾਬ

8 ਮਹੀਨਿਆਂ ਤੋਂ ਭਗੌੜੇ ਰਹੇ ਐਸ. ਪੀ. ਸਲਵਿੰਦਰ ਸਿੰਘ ਵੱਲੋਂ ਆਤਮ-ਸਮਰਪਣ

ਗੁਰਦਾਸਪੁਰ, 20 ਅਪ੍ਰੈਲ : ਕਰੀਬ 8 ਮਹੀਨੇ ਤੋਂ ਭਗੌੜੇ ਗੁਰਦਾਸਪੁਰ ਤਾਇਨਾਤ ਰਹੇ ਐਸ. ਪੀ. ਸਲਵਿੰਦਰ ਸਿੰਘ ਨੇ ਅੱਜ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ | ਜ਼ਿਕਰਯੋਗ ਹੈ ਕਿ ਐਸ. ਪੀ. ਸਲਵਿੰਦਰ ਸਿੰਘ ਖਿਲਾਫ਼ ਥਾਣਾ ਸਿਟੀ ਗੁਰਦਾਸਪੁਰ ‘ਚ ਇਕ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 376 ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿਚ ਔਰਤ ਨੇ ਐਸ.ਪੀ. ਸਲਵਿੰਦਰ ਸਿੰਘ ਉਪਰ ਦੋਸ਼ ਲਾਏ ਸਨ ਕਿ ਉਸ ਨੇ ਉਸ ਦਾ ਸਰੀਰਕ ਸੋਸ਼ਣ ਕੀਤਾ ਹੈ | ਇਸ ਮਾਮਲੇ ਦੇ ਚੱਲਦਿਆਂ ਹਾਈਕੋਰਟ ਨੇ ਐਸ. ਪੀ. ਸਲਵਿੰਦਰ ਸਿੰਘ ਨੂੰ ਅੰਤਰਿਮ ਜ਼ਮਾਨਤ ਦੇ ਕੇ ਰਾਹਤ ਦਿੱਤੀ ਸੀ ਜੋ ਕਿ ਬਾਅਦ ‘ਚ ਰੱਦ ਕਰ ਦਿੱਤੀ ਗਈ ਸੀ | ਇਸੇ ਕੇਸ ਤਹਿਤ ਐਸ.ਪੀ. ਸਲਵਿੰਦਰ ਸਿੰਘ 3 ਅਗਸਤ, 2016 ਤੋਂ ਭਗੌੜੇ ਚੱਲਦੇ ਆ ਰਹੇ ਸਨ | ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ |

 

ਟਿੱਪਣੀ ਕਰੋ

This site uses Akismet to reduce spam. Learn how your comment data is processed.