ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਸੁਵਿਧਾ ਕੇਂਦਰ ਬੱਸੀ ਪਠਾਣਾਂ ਲੋਕਾਂ ਲਈ ਦੁਬਿਧਾ ਦਾ ਕੇਂਦਰ ਬਣੀਆ

ਬੱਸੀ ਪਠਾਣਾਂ : ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਬੱਸੀ ਪਠਾਣਾਂ ਦਾ ਸੁਵਿਧਾ ਕੇਂਦਰ ਲੋਕਾਂ ਲਈ ਦੁਬਿਧਾ ਦਾ ਕੇਂਦਰ ਬਣ ਰਿਹਾ ਹੈ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਸਾਹਮਣੇ ਆਇਆ ਜਦੋਂ ਇਥੇ ਆਣ ਵਾਲੇ ਲੋਕਾਂ ਨੂੰ ਲਾਇਸੇਂਸ, ਡੋਮੋਸੇਲ ਬਨਾਊਂਨ ਵਿਚ  ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕੇਂਦਰ ਵਿਚ  ਲੋਕ ਆਪਣੇ ਫਾਰਮਾਂ ਅਤੇ ਫਾਈਲਾਂ ਲਈ ਲੰਬੀਆਂ ਕਤਾਰਾਂ ਵਿਚ ਖੜੇ ਹੁੰਦੇ ਹਨ ਤੇ ਇਨ੍ਹਾਂ ਫਾਈਲਾਂ ਨੂੰ ਜਮਾਂ ਕਰਨ ਵਾਲੇ ਕਾੳਾੂਟਰ ਉੱਤੇ ਬਹੁਤ ਘੱਟ ਗਿਣਤੀ ‘ਚ ਕਰਮਚਾਰੀ ਮੌਜੂਦ ਹਨ ਜਿਸ ਕਰਕੇ ਲੋਕਾਂ ਦੇ ਕੰਮਾਂ ਵਿਚ ਕਥਿਤ ਦੇਰੀ ਹੋਣ ਕਰਕੇ ਕਾਫੀ ਖਜਲ ਖੁਆਰ ਹੋਣਾ ਪੈਂਦਾ  ਹੈ ਸੁਵਿਧਾ ਕੇਂਦਰ ਦਾ ਕਾਰਜ ਨਿੱਜੀ ਕੰਪਨੀਆਂ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਹੈ ਅਤੇ ਜੋ ਸਰਕਾਰ ਨੇ ਫਾਰਮਾਂ ਅਤੇ ਫਾਈਲਾਂ ਦੀ ਕੀਮਤ ਤੈਅ ਕੀਤੀ ਹੈ ਪਰ ਇਥੇ ਫਾਰਮ ਦੀ ਅਸਲ ਕੀਮਤ ਤੋਂ ਵਧ ਵਸੂਲ ਕਰਦੇ ਹਨ ਇਸ ਦਾ ਸਰਕਾਰ ਨੂੰ ਜਲਦੀ ਤੋਂ ਜਲਦੀ ਕੋਈ  ਹੱਲ ਲਭਣਾ ਚਹੀਦਾ ਹੈ  ਅਤੇ ਲੋਕਾਂ ਦੇ ਕੰਮ ਬਿਨਾਂ ਕਿਸੇ ਦਿੱਕਤ ਤੋਂ ਹੋਣੇ ਚਾਹੀਦੇ ਹਨ