ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਲੋਂ ਪਤਰਕਾਰਾਂ ਨਾਲ ਵਿਤਕਰਾ

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਲੋਂ ਪਤਰਕਾਰਾਂ ਵਿਚ ਫੁੱਟ ਪਾਓ ਨੀਤੀ ਅਧੀਨ ਵਿਤਕਰਾ ਕੀਤਾ ਜਾ ਰਿਹਾ ਹੈ ਹੈ।  ਕੋਈ ਵੀ ਡੀ.ਸੀ. ਸਾਹਿਬ  ਜਾ ਐਸ. ਐਸ.ਪੀ ਸਾਹਿਬ ਨਾਲ ਮੀਟਿੰਗ   ਨਹੀ  ਕਰਵਾਈ  ਜਾਂਦੀ। ਪਤਰਕਾਰਾ  ਨੂੰ ਕੋਈ ਸਹੂਲਤ ਮਹਿਕਮਾ ਵਲੋ  ਨਹੀ   ਦਿਤੀ  ਜਾਂਦੀ। ਹੁਣ  ਤਕ  ਪਬਲਿਕ  ਰੇਗੁਲੇਸ਼ਨ ਵਲੋ  ਭੇਜਿਆ ਡਾਇਰੀਆ ਨਹੀ ਦਿਤੀਆ। ਪੰਜਾਬ  ਮੁਖ ਮੰਤਰੀ, ਡਿਪਟੀ ਮੁਖ ਮੰਤਰੀ,  ਲੋਕ ਸਪਰਕ ਮੰਤਰੀ  ਤੁਰੰਤ  ਧਿਆਨ ਦਵੋ।  ਤੁਰੰਤ   ਧਿਆਨ ਦਵੋ। ਜਿਲੇ ਵਿਚ ਕੋਈ  ਵੀ ਨਵਾਂ  ਅਫਸਰ ਡੀ.ਪੀ.ਆਰ.ਓ ਲਗਾਇਆ   ਜਾਵੇ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਬੱਸੀ ਪਠਾਣਾਂ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਬਸੀ ਪਠਾਣਾਂ 26 ਜਨਵਰੀ: ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ  ਸਬ ਡਵੀਜ਼ਨ ਬਸੀ ਪਠਾਣਾਂ ਵਿਖੇ ਐਸ.ਡੀ.ਐਮ. ਸੁਖਦੇਵ ਸਿੰਘ ਮਾਹਲ  ਵਲੋਂ 67ਵੇਂ ਗਣਤੰਤਰ ਦਿਵਸ ਮੌਕੇ ਗਣਤੰਤਰ ਦਿਵਸ ਸਮਾਰੋਹ ‘ਤੇ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬੀਆਂ ਦੇ ਨਾਮ ਸੰਦੇਸ਼ ਦਿਤਾ। ਇਸ ਗਣਤੰਤਰ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਰੰਗਾ ਰੰਗ ਪੇਸ਼ ਕੀਤੇ  ਤੇ ਸਿਲਾਈ ਮਸ਼ੀਨਾ ਮਸ਼ੀਨਾ  ਵੰਡੀਆਂ ਗਈਆਂ ਅਤੇ ਅਫਸਰਾਂ ਤੇ ਪਤਰਕਾਰਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੋਕੇ ਕੁਲਦੀਪ ਸਿੰਘ ਢਿੱਲੋਂ ਤੇ ਤਹਿਸਿਲਦਾਰ ਹਰਬਖਸ ਸਿੰਘ ਕਰਾਜਧਾਰਕ ਅਫਸਰ ਹਾਜਰ ਸਨ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੋਣ ਦਾ ਮਾਣ ਹਾਸਲ ਹੈ : ਮਹਿੰਦਰ ਕੌਰ ਜੋਸ਼ 

ਫ਼ਤਹਿਗੜ੍ਹ ਸਾਹਿਬ, 26 ਜਨਵਰੀ: ਸਾਡੇ ਦੇਸ਼ ਦੇ ਮਹਾਨ ਦੇਸ਼ ਭਗਤਾਂ ਨੇ ਦੇਸ਼ ਦੀ ਜੰਗ-ਏ- ਆਜਾਦੀ ਵਿੱਚ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਆਜਾਦ ਕਰਵਾਇਆ ਅਤੇ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ। ਸਾਡਾ ਸਾਰਿਆਂ ਦਾ ਇਹ ਮੁਢਲਾ ਫਰਜ ਬਣਦਾ ਹੈ ਕਿ ਅੱਜ ਗਣਤੰਤਰ ਦਿਵਸ ਦੇ ਮੌਕੇ  ‘ਤੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਦਾ ਪ੍ਰਣ ਲਈਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਚਾਈ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਮਹਿੰਦਰ ਕੌਰ ਜੋਸ਼ ਨੇ 67ਵੇਂ ਗਣਤੰਤਰ ਦਿਵਸ ਮੌਕੇ ਮਾਤਾ ਗੁਜਰੀ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ‘ਤੇ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬੀਆਂ ਦੇ ਨਾਮ ਦਿੱਤੇ ਸੰਦੇਸ਼ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਆਜਾਦੀ ਲਈ ਲੜੀ ਗਈ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਮਹਾਨ ਦੇਸ਼ ਭਗਤਾਂ ਨੇ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ੀ ਯੋਧਿਆਂ ਅਤੇ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਕਰਨ ਵਾਲੇ ਸੂਰਬੀਰਾਂ ਨੂੰ ਸਨਮਾਨ ਦਿੰਦਿਆਂ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ।  ਉਨ੍ਹਾਂ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲਈ।
ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਸ੍ਰੀਮਤੀ ਜੋਸ਼ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਸਨਅਤ, ਨਾਗਰਿਕ ਸੇਵਾਵਾਂ ਸਮੇਤ ਹਰੇਕ ਖੇਤਰ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਖੇਤੀਬਾੜੀ ਖੇਤਰ ਵਿੱਚ ਵੀ ਨਵੀਆਂ ਪੁਲਾਂਘਾ ਪੁੱਟਣ ਬਦਲੇ ‘ਕ੍ਰਿਸ਼ੀ ਕਰਮਨ ਐਵਾਰਡ’ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ 11 ਲੱਖ ਕਿਸਾਨਾਂ ਨੂੰ 5 ਲੱਖ ਰੁਪਏ ਦੇ ਬੀਮੇ ਅਤੇ ਇਲਾਜ ਲਈ 50 ਹਜ਼ਾਰ ਰੁਪਏ ਸਾਲਾਨਾ ਦੀ ਸਹੂਲਤ ਮਿਲੇਗੀ।
Photo Republic Day-9Photo Republic Day-1
ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਰਾਜ ਸਰਕਾਰ ਵੱਲੋਂ ਸਿੰਜਾਈ ਲਈ ਇਕ ਮਜ਼ਬੂਤ ਨੈਟਵਰਕ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਪਿੰਡਾਂ ਦੀਆਂ ਨਹਿਰਾਂ ਨੂੰ ਮਜਬੂਤ ਕਰਨ ਲਈ  2312 ਪਿੰਡਾਂ ਵਿੱਚ 2293.88 ਕਰੋੜ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ 6998 ਪਿੰਡਾਂ ਵਿੱਚ ਹੜ੍ਹ ਪ੍ਰਬੰਧਨ, ਐਂਟੀ ਵਾਟਰ ਲਾਗਿੰਗ ਵਰਕਸ ਅਤੇ ਡਰੇਨੇਜ਼ ਦੀ ਸਫਾਈ ‘ਤੇ 1207.48 ਕਰੋੜ ਰੁਪਏ ਖ਼ਰਚੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਪਿਛਲੇ ਸਾਲ 370 ਕਰੋੜ ਰੁਪਏ ਖਰਚ ਕੇ 21 ਹਜ਼ਾਰ ਹੈਕਟੇਅਰ ਰਕਬਾ ਸਿੰਜਾਈ ਅਧੀਨ ਲਿਆਂਦਾ ਗਿਆ। ਇਸ ਤੋਂ ਇਲਾਵਾ ਨਹਿਰੀ ਖਾਲ ਪੱਕੇ ਕਰਨ ਅਤੇ ਡੂੰਘੇ ਟਿਊਬਵੈਲ ਲਗਾਉਣ ‘ਤੇ 1372.64 ਕਰੋੜ ਰੁਪਏ ਦੀ ਲਾਗਤ ਆਈ ਜਿਸ ਨਾਲ 1 ਲੱਖ 89 ਹਜਾਰ 429 ਲੋਕਾ ਨੂੰ ਲਾਭ ਪਹੁੰਚਿਆ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਸਰਕਾਰ ਨੇ ਨੀਲੇ ਕਾਰਡ ਧਾਰਕਾਂ ਦੇ ਮੁਫਤ ਇਲਾਜ ਲਈ ‘ਭਗਤ ਪੂਰਨ ਸਿਹਤ ਬੀਮਾ ਯੋਜਨਾ’ ਸ਼ੁਰੂ ਕੀਤੀ ਹੈ। ਇਸ ਸਕੀਮ ਅਧੀਨ 28 ਲੱਖ 5 ਹਜ਼ਾਰ ਨੀਲਾ ਕਾਰਡ ਧਾਰਕਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ  ‘ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ’ ਤਹਿਤ ਸੂਬੇ ਦੇ ਹਰ ਵਰਗ ਦੇ ਸ਼ਰਧਾਲੂਆਂ ਨੂੰ ਤਖਤ ਹਜ਼ੂਰ ਸਾਹਿਬ ਨਾਂਦੇੜ, ਕਾਂਸ਼ੀ ਧਾਮ ਵਾਰਾਣਸੀ, ਮਾਤਾ ਵੈਸ਼ਨੂੰ ਦੇਵੀ ਕਟੜਾ, ਅਜਮੇਰ ਸ਼ਰੀਫ ਦਰਗਾਹ ਰੇਲ ਗੱਡੀ ਰਾਹੀਂ ਲਿਜਾ ਕੇ ਦਰਸ਼ਨ ਕਰਵਾਏ ਜਾ ਰਹੇ ਹਨ।
              ਸ੍ਰੀਮਤੀ ਜੋਸ਼ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਅਧੀਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 61680 ਲੋੜਵੰਦ ਗਰੀਬ ਪਰਿਵਾਰਾਂ ਨੂੰ 2 ਰੁਪਏ ਕਿਲੋ ਕਣਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕੀਮ ਅਧੀਨ ਸਾਲ 2015-16 ਲਈ 114244 ਕੁਇੰਟਲ ਕਣਕ ਵੰਡੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਪਿਛਲੇઠ4ઠਸਾਲਾਂ ਦੌਰਾਨ ਗਰੀਬ ਪਰਿਵਾਰਾਂ ਦੀਆਂઠ5371ઠਲੜਕੀਆਂ ਨੂੰઠ8ઠਕਰੋੜઠ5ઠਲੱਖઠ65 ਹਜਾਰ ਰੁਪਏઠਸ਼ਗਨ ਸਕੀਮ ਅਧੀਨ ਵੰਡੇ ਗਏ। ਇਸੇ ਤਰ੍ਹਾਂ ਲੜਕੀਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਮਾਈ ਭਾਗੋ ਵਿਦਿਆ ਸਕੀਮ ਤਹਿਤ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਜ਼ਿਲ੍ਹੇ ਦੀਆਂ 3612 ਲੜਕੀਆਂ ਨੂੰ ਮੁਫ਼ਤ ਸਾਈਕਲ ਵੰਡੇ ਗਏ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਆਜਾਦੀ ਘੁਲਾਟੀਆਂ, ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਵਾਲੀਆਂ 53 ਸਖਸ਼ੀਅਤਾਂ ਦਾ ਸਨਮਾਨ ਅਤੇ 10 ਲੋੜਵੰਦਾਂ ਨੂੰ ਟਰਾਈ ਸਾਈਕਲ ਤੇ 10 ਸਿਲਾਈ ਮਸ਼ੀਨਾਂ ਵੀ ਵੰਡੀਆਂ। ਇਸ ਮੌਕੇ ਉਨ੍ਹਾਂ ਮਾਰਚ ਪਾਸਟ, ਝਾਕੀਆਂ ਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ। ਉਨ੍ਹਾਂ 27 ਜਨਵਰੀ ਨੂੰ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਥਾਨਕ ਛੁੱਟੀ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਵੀ ਟੇਕਿਆ।
              ਇਸ ਮੌਕੇ ਵਿਧਾਇਕ ਬਸੀ ਪਠਾਣਾਂ ਜਸਟਿਸ ਨਿਰਮਲ ਸਿੰਘ, ਹਲਕਾ ਇੰਚਾਰਜ ਸ. ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਅਜੇ ਸਿੰਘ ਲਿਬੜਾ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਸ. ਤਰਲੋਕ ਸਿੰਘ ਬਾਜਵਾ, ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ, ਸਾਬਕਾ ਮੰਤਰੀ ਸ. ਦਲੀਪ ਸਿੰਘ ਪਾਂਧੀ, ਐਸ.ਜੀ.ਪੀ.ਸੀ. ਮੈਂਬਰ ਸ. ਰਵਿੰਦਰ ਸਿੰਘ ਖਾਲਸਾ, ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਜੈਬ ਸਿੰਘ ਜਖਵਾਲੀ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਸ. ਹਰਭਜਨ ਸਿੰਘ ਚਨਾਰਥਲ, ਬਲਾਕ ਸੰਮਤੀ ਸਰਹਿੰਦ ਦੇ ਚੇਅਰਮੈਨ ਸ. ਦਵਿੰਦਰ ਸਿੰਘ ਬਹਿਲੋਲਪੁਰ, ਡਿਪਟੀ ਕਮਿਸ਼ਨਰ ਸ਼ ਕਮਲਦੀਪ ਸਿੰਘ ਸੰਘਾ, ਜ਼ਿਲ੍ਹਾ ਤੇ ਸ਼ੈਸਨ ਜੱਜ ਸ੍ਰੀ ਸੰਜੀਵ ਬੇਰੀ, ਜ਼ਿਲ੍ਹਾ ਪੁਲਿਸ ਮੁਖੀ ਸ. ਜਤਿੰਦਰ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ. ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਮਾਜ ਸੇਵੀ ਗੁਰਵਿੰਦਰ ਸਿੰਘ ਸੋਹੀ ਤੋਂ ਇਲਾਵਾ ਤੋਂ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ ਗਏ। ਇਸ ਤੋਂ ਇਲਾਵਾ ਸਬ ਡਵੀਜ਼ਨ ਬਸੀ ਪਠਾਣਾਂ ਵਿਖੇ ਐਸ.ਡੀ.ਐਮ. ਸੁਖਦੇਵ ਸਿੰਘ ਮਾਹਲ, ਸਬ ਡਵੀਜਨ ਖਮਾਣੋਂ ਵਿਖੇ ਐਸ.ਡੀ.ਐਮ. ਸ੍ਰੀਮਤੀ ਅਰੀਨਾ ਦੁੱਗਲ ਅਤੇ ਸਬ ਡਵੀਜਨ ਅਮਲੋਹ ਵਿੱਚ ਐਸ.ਡੀ.ਐਮ. ਅਰਵਿੰਦ ਕੁਮਾਰ ਗੁਪਤਾ ਨੇ ਕੌਮੀ ਝੰਡਾ ਲਹਿਰਾਇਆ।
ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਵੱਖ-ਵੱਖ ਵਿਭਾਗਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ: ਸੰਘਾ 

ਫ਼ਤਹਿਗੜ੍ਹ ਸਾਹਿਬ, 19 ਜਨਵਰੀ : ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਾਰ ਲਈ ਆਉਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਵੱਖ-ਵੱਖ ਵਿਭਾਗਾਂ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ, ਜੋ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ‘ਤੇ ਨਿਪਟਾਰਾ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਿਕਾਇਤ ਕਰਤਾ ਦਾ ਨਾਮ, ਪਤਾ ਤੇ ਟੈਲੀਫੋਨ ਨੰਬਰ ਰਜਿਸਟਰ ਵਿੱਚ ਦਰਜ ਕੀਤਾ ਜਾਵੇ ਅਤੇ ਸ਼ਿਕਾਇਤਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸ਼ਿਕਾਇਤ ਦਾ ਨਿਪਟਾਰਾ ਕਰਕੇ ਸ਼ਿਕਾਇਤ ਕਰਤਾ ਨੂੰ ਸੂਚਿਤ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਨਿਯੁਕਤ ਕੀਤੇ ਨੋਡਲ ਅਫਸਰਾਂ ਬਾਰੇ ਵਧੇਰੇ ਜਾਣਕਾਰੀ ਜ਼ਿਲ੍ਹੇ ਦੀ ਵੈਬ ਸਾਈਟ  http://fatehgarhsahib.nic.in ਤੋਂ ਵੀ ਲਈ ਜਾ ਸਕਦੀ ਹੈ।
ਸ. ਸੰਘਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ)  ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਉਨ੍ਹਾਂ ਦੇ ਮੋਬਾਇਲ ਨੰਬਰ 81463-00767 ਤੇ ਟੈਲੀਫੋਨ ਨੰਬਰ 01763-232216 ਤੇ ਉਨ੍ਹਾਂ ਦੇ ਈ ਮੇਲ acgrfgs@gmail.com ਤੇ ਵੀ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵਿਖੇ ਏ.ਡੀ.ਸੀ. ਅਵਤਾਰ ਸਿੰਘ ਭੁੱਲਰ ਨੋਡਲ ਅਫਸਰ ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 94652-48658, ਟੈਲੀਫੋਨ ਨੰਬਰ 01763-232186 ਤੇ ਈ ਮੇਲ adcd_fgs@yahoo.com, ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿਖੇ ਡੀ.ਟੀ.ਓ. ਕੰਵਲਜੀਤ ਸਿੰਘ ਨੋਡਲ ਅਫਸਰ ਹੋਣਗੇ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 98883-29441 ਜਾਂ ਈ ਮੇਲ dtofatehgarh23@gmail.com, ਐਸ.ਡੀ.ਐਮ. ਦਫ਼ਤਰ ਅਮਲੋਹ ਦੇ ਸ੍ਰੀ ਅਰਵਿੰਦ ਕੁਮਾਰ, ਉਨ੍ਹਾਂ ਦਾ ਮੋਬਾਇਲ ਨੰਬਰ 97800-50508, ਟੈਲੀਫੋਨ ਨੰਬਰ 01765-230076 ਤੇ ਈ ਮੇਲ sdmamloh@yahoo.com, ਐਸ.ਡੀ.ਐਮ. ਬਸੀ ਪਠਾਣਾਂ ਦਫ਼ਤਰ ਵਿਖੇ ਸ. ਸੁਖਦੇਵ ਸਿੰਘ ਮਾਹਲ, ਮੋਬਾਇਲ ਨੰਬਰ 81465-17733, ਟੈਲੀਫੋਨ ਨੰਬਰ 01763-250135 ਤੇ ਈ ਮੇਲsdmbassi@gmail.com, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਮੋਬਾਇਲ ਨੰਬਰ 81463-00767, ਟੈਲੀਫੋਨ ਨੰਬਰ 01763-232220 ਤੇ ਈ ਮੇਲ sdmfgs@gmail.com , ਐਸ.ਡੀ.ਐਮ. ਖਮਾਣੋਂ ਦੇ ਦਫ਼ਤਰ ਵਿਖੇ ਸ੍ਰੀਮਤੀ ਅਰੀਨਾ ਦੁੱਗਲ, ਮੋਬਾਇਲ ਨੰਬਰ 98156-00256, ਟੈਲੀਫੋਨ ਨੰਬਰ 01628-260700 ਤੇ ਈ ਮੇਲ khamanosdm@gmail.com ‘ਤੇ ਸ਼ਿਕਾਇਤ ਭੇਜੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਅਮਲੋਹ ਵਿਖੇ ਇੰਸਪੈਕਟਰ ਜਸਵਿੰਦਰ ਸਿੰਘ, ਮੋਬਾਇਲ ਨੰਬਰ 81988-94660, ਟੈਲੀਫੋਨ ਨੰਬਰ 01765-232032 ਤੇ ਈ ਮੇਲ mca428@yahoo.in, ਨਗਰ ਕੌਂਸਲ ਬਸੀ ਪਠਾਣਾਂ ਵਿਖੇ ਲੇਖਾਕਾਰ ਸੰਦੀਪ ਕੁਮਾਰ ਮੋਬਾਇਲ ਨੰਬਰ 82838-40709, ਟੈਲੀਫੋਨ ਨੰਬਰ 01763-250032 ਤੇ ਈ ਮੇਲ eomc.bassipathana@gmail, ਨਗਰ ਕੌਂਸਲ ਸਰਹਿੰਦ ਵਿਖੇ ਕਾਰਜ ਸਾਧਕ ਅਫਸਰ ਭੂਸ਼ਣ ਅਗਰਵਾਲ, ਮੋਬਾਇਲ ਨੰਬਰ 98557-09531, ਟੈਲੀਫੋਨ ਨੰਬਰ 10763-500940 ਤੇ ਈ ਮੇਲ eomc.sir.fgs@yahoo.com, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਐਮ.ਈ. ਕਲਭੂਸ਼ਣ ਗੁਪਤਾ, ਮੋਬਾਇਲ ਨੰਬਰ 97800-39437, ਟੈਲੀਫੋਨ ਨੰਬਰ 01765-505334 ਤੇ ਈ ਮੇਲmcgvg@gmail.com, ਨਗਰ ਪੰਚਾਇਤ ਖਮਾਣੋਂ ਵਿਖੇ ਲੇਖਾਕਾਰ ਸੁਰੇਸ਼ ਕੁਮਾਰ, ਮੋਬਾਇਲ ਨੰਬਰ 96462-50018, ਟੈਲੀਫੋਨ ਨੰਬਰ 01628-268505 ਤੇ ਈ ਮੇਲ khamanonp121@yahoo.com,  ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ ਐਸ.ਪੀ. ਹੈਡ ਕੁਆਰਟਰ ਅਮਰਜੀਤ ਸਿੰਘ ਮਟਵਾਨੀ, ਮੋਬਾਇਲ ਨੰਬਰ 85588-18101, ਟੈਲੀਫੋਨ ਨੰਬਰ 01763-232226 ਤੇ ਈ ਮੇਲ sspfgs@gmail.com, ਜ਼ਿਲ੍ਹਾ ਭਲਾਈ ਦਫ਼ਤਰ ਵਿਖੇ ਜਸਬੀਰ ਸਿੰਘ ਢਿੱਲੋਂ ਮੋਬਾਇਲ ਨੰਬਰ 98780-16152, ਟੈਲੀਫੋਨ ਨੰਬਰ 01763-232218 ਤੇ ਈ ਮੇਲ dwofgs@gmail.com, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਖੇ ਜੋਬਨਦੀਪ ਕੌਰ, ਮੋਬਾਇਲ ਨੰਬਰ 97798-40057, ਟੈਲੀਫੋਨ ਨੰਬਰ 01763-232085 ਤੇ ਈ ਮੇਲdsso_fgs@yahoo.com, ਸਿਵਲ ਸਰਜਨ ਦਫ਼ਤਰ ਵਿਖੇ ਡਾ. ਬਲਜੀਤ ਸਿੰਘ, ਮੋਬਾਇਲ ਨੰਬਰ 88720-90950, ਟੈਲੀਫੋਨ ਨੰਬਰ 01763-232136 ਤੇ ਈ ਮੇਲ diofatehgarh@gmail.com, ਖੁਰਾਕ ਤੇ ਸਪਲਾਈ ਕੰਟਰੋਲਰ ਦਫ਼ਤਰ ਵਿਖੇ ਕਰਨਦੀਪ ਸਿੰਘ, ਮੋਬਾਇਲ ਨੰਬਰ 95011-66444, ਟੈਲੀਫੋਨ ਨੰਬਰ 01763-232289 ਤੇ ਈ ਮੇਲ dfscfgs701@gmail.com, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਫ਼ਤਰ ਵਿਖੇ ਪ੍ਰਵੀਨ ਕੁਮਾਰ, ਮੋਬਾਇਲ ਨੰਬਰ 97800-07664, ਟੈਲੀਫੋਨ ਨੰਬਰ 01763-232191 ਤੇ ਈ ਮੇਲ deo.fgs@gmail.com, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਦਫ਼ਤਰ ਵਿਖੇ ਸੁਰਿੰਦਰ ਘਈ, ਮੋਬਾਇਲ ਨੰਬਰ 94170-25710, ਟੈਲੀਫੋਨ ਨੰਬਰ 01763-233944 ਤੇ ਈ ਮੇਲdeossafgs@gmail.com, ਜ਼ਿਲ੍ਹਾ ਸਿਹਤ ਅਫਸਰ ਦੇ ਦਫ਼ਤਰ ਵਿਖੇ ਰਜਿੰਦਰ ਕੁਮਾਰ, ਮੋਬਾਇਲ ਨੰਬਰ 98764-91144, ਟੈਲੀਫੋਨ ਨੰਬਰ 01763-232137 ਤੇ ਈ ਮੇਲ nrhmfgs@gmail.com ‘ਤੇ ਸ਼ਿਕਾਇਤਾਂ ਭੇਜੀਆਂ ਜਾ ਸਕਦੀਆਂ ਹਨ।
ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਹਿਮ ਰੋਲ ਅਦਾ ਕਰਦਾ ਹੈ – ਕਮਲਦੀਪ ਸੰਘਾ, ਜਤਿੰਦਰ ਖਹਿਰਾ

ਫਤਿਹਗੜ੍ਹ ਸਾਹਿਬ 12 ਜਨਵਰੀ: ਫਤਿਹਗੜ੍ਹ ਸਾਹਿਬ  ਦੇ  ਪਤਰਕਾਰਾ  ਵਲੋ  ਜਿਸ  ਹਾ  ਪਖੀ  ਰਾਵੀਏ  ਨਾਲ  ਸਮਾਜ  ਵਿਚਲਿਆ  ਘਟਨਾਵਾ  ਨੂੰ ਲੋਕਾ  ਅਗੇ  ਪੇਸ਼  ਕੀਤਾ  ਹੈ ਊਹ  ਸ਼ਲਾਘਾਯੋਗ  ਹੈ,ਇਸ  ਲਈ  ਪਤਰਕਾਰ  ਵਧਾਈ  ਦੇ  ਪਾਤਰ  ਹਨ। ਮੀਡੀਆ  ਲੋਕਤੰਤਰ  ਦਾ  ਚੋਥਾ  ਥਮ  ਹੈ  ਇਸ  ਲਈ  ਮੀਡੀਏ  ਨੂੰ  ਨਿਰਪਖ  ਭੂਮਿਕਾ  ਨਿਭਾਉਣੀ  ਚਾਹੀਦੀ  ਹੈ। ਮੀਡੀਆ  ਲੋਕਾ  ਨੂੰ  ਜਾਗਰੂਕ ਕਰਨ  ਵਾਸਤੇ  ਵੀ ਮੋਹਰੀ  ਰੋਲ  ਅਦਾ  ਕਰਦਾ  ਹੈ। ਇਸ  ਤੋ  ਇਲਾਵਾ  ਸਰਕਾਰ  ਅਤੇ ਲੋਕਾ  ਵਿਚ  ਸੂਚਨਾ  ਦਾ  ਆਦਾਨ  ਪ੍ਰਦਾਨ   ਕਰਨ  ਲਈ  ਮੀਡੀਆ  ਇਕ ਕਰੀ  ਦਾ ਕਮ  ਕਰਦਾ  ਹੈ। ਇਹ ਪਰਗਟਾਵਾ   ਡਿਪਟੀ  ਕਮਿਸਨਰ  ਕਮਲਦੀਪ  ਸਿੰਘ  ਸੰਘਾ ,ਜ਼ਿਲਾ  ਪੁਲਸ ਮੁਖੀ ਜਤਿੰਦਰ ਸਿੰਘ  ਖ ਹਿ ਰਾ  ਅਤੇ  ਕੁਲਜੀਤ  ਸਿੰਘ ਡੀ.ਪੀ.ਆਰ.ਓ  ਨੇ ਜ਼ਿਲਾ  ਪਤਰਕਾਰ  ਯੂਨੀਅਨ   ਫਤਿਹਗੜ੍ਹ ਸਾਹਿਬ ਦੇ  ਪ੍ਰਧਾਨ   ਰਣਬੀਰ ਕੁਮਾਰ  ਜਜੀ ਅਤੇ  ਪੰਜਾਬ  ਚੰਡੀਗੜ ਪਤਰਕਾਰ  ਪਰਿਸ਼ਦ  ਦੇ  ਸੂਬਾ  ਪ੍ਰਧਾਨ  ਭੂਸ਼ਨ  ਸੂਦ  ਦੀ  ਅਗਵਾਈ  ਵਿਚ ਜ਼ਿਲਾ  ਪ੍ਬਧਕੀ ਕਮਲੈਕਸ  ਵਿਖੇ  ਨਵੇ  ਸਾਲ 2016 ਦਾ  ਕੈਲਡਰ  ਰਿਲੀਜ਼  ਕਰਨ  ਦੋਰਾਨ ਕੀਤਾ। ਓਹਨਾ  ਆਖਿਆ  ਕਿ  ਕੋਈ ਵੀ  ਪਤਰਕਾਰ ਜਦੋ  ਵੀ ਕਿਸੇ  ਵਿਸ਼ੇ  ਬਾਰੇ  ਖਬਰ  ਬਣਾਉਦਾ  ਹੈ  ਤਾ  ਊਸ ਪਤਰਕਾਰ  ਦਾ ਉਸ ਵਿਸ਼ੇ  ਪ੍ਰਤੀ  ਨਿਰਪਖ  ਅਤੇ  ਪਾਰਦਰਸ਼ੀ ਹੋਣਾ  ਬਹੁਤ  ਜ਼ਰੂਰੀ  ਹੈ ,ਕਿਉਕਿ  ਪਤਰਕਾਰ  ਸਮਾਜ  ਦਾ  ਇਕ  ਦਰਪਣ  ਹੁੰਦਾ  ਹੈ ਜੋ  ਕਿ  ਜਿਥੇ  ਲੋਕਾ  ਦੇ  ਮਸਲਿਆ  ਨੂ  ਉਭਾਰ  ਕੇ ਸਾਹਮਣੇ  ਲਿਆਂਦਾ  ਹੈ। ਕਿਉਕਿ  ਸਮੇ  ਸਮੇ  ਤੇ ਮੀਡਿਆ ਵਲੋ  ਧਿਆਨ ਵਿੱਚ  ਲਿਆਂਦਾ ਮਸਲੇ  ਫੋਰੀ ਤੋਰ  ਤੇ  ਹਲ  ਕਰਨ  ਵਿੱਚ  ਪਰਸ਼ਾਸ਼ਨ  ਨੂੰ  ਸਹਾਇਤਾ ਮਿਲਦੀ  ਹੈ।   ਓਹਨਾ   ਅਪੀਲ  ਕੀਤੀ  ਕਿ  ਹਰੇਕ ਬਚੇ ਦੀ  ਪੜਾਈ  ਲਈ  ਲੋਕਾ  ਨੂ  ਜਾਗ੍ਰੂਕ ਕੀਤਾ ਜਾਵੇ  ਤਾ  ਜੋ  ਸਿਹਤਮੰਦ  ਸਮਾਜ  ਦੀ  ਸਿਰਜਣ ਕੀਤੀ  ਜਾ  ਸਕੇ। ਉਸਾਰੂ ਸਮਾਜ  ਦੀ   ਸਿਰਜਣ  ਲਈ  ਹੋਰਨਾ ਦੀ  ਬਾਹ  ਫੜਕੇ ਸਹੀ  ਰਾਹ  ਦਿਖਾਓ ਜੋ ਤੁਹਾਡੇ ਮਨ  ਨੂ ਸ਼ਾਂਤੀ ਪ੍ਰਦਾਨ  ਕਰੇਗੀ। ਮੀਡੀਆ ਨੂੰ  ਆਪਣੀ ਜਿਮੇਵਾਰੀ  ਸਮਝਦੇ  ਹੋਏ  ਸਮਾਜ  ਦੀਆ  ਘਟਨਾਵਾ ਨੂੰ  ਲੋਕਾ  ਤਕ ਪਹੁਚਾਓਂਣਾ  ਚਾਹੀਦਾ  ਹੈ। ਇਸ  ਮੋਕੇ ਜ਼ਿਲਾ  ਪਤਰਕਾਰ  ਯੂਨੀਅਨ  ਦੇ ਸਰਪ੍ਰਸਤ ਰਾਮ  ਸ਼ਰਨ  ਸੂਦ  ਅਤੇ  ਜ਼ਿਲਾ  ਪ੍ਰਧਾਨ  ਰਣਬੀਰ  ਕੁਮਾਰ  ਜਜੀ  ਨੇ  ਜ਼ਿਲਾ  ਪਰ੍ਸ਼ਾਸਨ  ਨੂੰ   ਭਵਿਖ  ਵਿੱਚ  ਵੀ  ਓਸਾਰੂ  ਸਹਿਜੋਗ  ਦੇਣ  ਦਾ  ਭਰੋਸਾ ਦਿਲਾਇਆ। ਸੀਨੀਅਰ  ਪਤਰਕਾਰ  ਜੀ.ਐਸ.ਰੂਪਲ  ਨੇ  ਆਏ ਮਹਿਮਾਨਾ  ਨੂੰ  ਜੀ  ਆਈਆ  ਕਿਹਾ  ਅਤੇ  ਇੰਦਰਜੀਤ  ਸਿੰਘ  ਮਗੋ  ਨੇ  ਧੰਨਵਾਦ  ਕੀਤਾ। ਓਨਾ  ਦਸਿਆ  ਕਿ  ਪਤਰਕਾਰ  ਯੂਨੀਅਨ  2008 ਵਿਚ  ਗਠਨ ਹੋਇਆ  ਸੀ।  ਯੂਨੀਅਨ  ਵਲੋ  2011 ਤੋ  ਲਗਾਤਾਰ  ਹਰ  ਸਾਲ  ਕੈਲਡਰ  ਰਿਲੀਜ਼  ਕੀਤਾ  ਜਾਂਦਾ  ਹੈ  ਅਤੇ ਇਸ  ਤੋ  ਇਲਾਵਾ ਯੂਨੀਅਨ  ਵਲੋ  ਸਮਾਜ  ਸੇਵਾ  ਦੇ  ਕੰਮਾਂ   ਦੇ  ਨਾਲ  – ਨਾਲ  ਖੂਨ ਦਾਨ  ਕੈਪ  ਵੀ  ਲਗਾਏ  ਜਾਂਦੇ  ਹਨ। ਇਸ  ਮੋਕੇ  ਗੁਰਪ੍ਰੀਤ ਸਿੰਘ  ਮੇਹਕ , ਪਤਰਕਾਰ   ਯੂਨੀਅਨ  ਸਰਹੰਦ  ਦੇ   ਪ੍ਰਧਾਨ  ਬਲਵਿੰਦਰ  ਸਿੰਘ  ਮਾਵੀ , ਮੰਡੀ  ਗੋਬਿੰਦਗੜ   ਦੇ   ਪ੍ਰਧਾਨ   ਇੰਦਰਜੀਤ  ਸਿੰਘ  ਮਗੋ , ਬੱਸੀ  ਪਠਾਣਾ ਦੇ   ਪ੍ਰਧਾਨ   ਰਾਜਕਮਲ  ਸ਼ਰਮਾ , ਖਮਾਣੋ  ਦੇ   ਪ੍ਰਧਾਨ   ਸੰਜੀਵ  ਸ਼ਰਮਾ , ਜ਼ਿਲਾ  ਜਰਨਲ  ਸਕਤਰ  ਵਿਕਰਮਜੀਤ  ਸਿੰਘ  ਸਹੋਤਾ ,ਦਰਸ਼ਨ  ਮਿਠਾ , ਜੋਗਿੰਦਰਪਾਲ ਸਿੰਘ  ਫੈਜਲਪੂਰੀਆ  ਪਰ੍ਧਾਨ  ਅਮਲੋਹ ,ਐਚ.ਐਚ.ਗੋਤਮ , ਸਵਰਨ  ਸਿੰਘ  ਨਿਰਦੋਸ਼ੀ , ਤਿਰਲੋਚਨ  ਸਿੰਘ  ਦਰਦੀ , ਰੁਪਿੰਦਰ  ਸ਼ਰਮਾ ,ਹਿਤੇਸ਼ ਗੁਪਤਾ ,ਪਰਵੀਨ   ਬਤਰਾ , ਬਲਾਕ  ਖੇੜਾ  ਦੇ  ਪ੍ਰਧਾਨ   ਭਿੰਦਰ ਸਿੰਘ  ਮਾਨ ,ਜਤਿੰਦਰ  ਸਿੰਘ ਰਾਠੋਰ ਜ਼ਿਲਾ  ਜਰਨਲ  ਸਕਤਰ ,ਮੁਖਤਿਆਰ  ਸਿੰਘ,ਕਰਨ  ਸ਼ਰਮਾ ,ਸੁਮਿਤ ਸ਼ਰਮਾ ,ਰਾਜਿੰਦਰ ਭਟ ,ਇੰਦੂ  ਵੇਰਮਾ ,ਰਾਕੇਸ਼  ਮਾੜਕਣ ,ਕੁਲਦੀਪ  ਸਿੰਘ  ਸ਼ੁਤਰਾਣਾ ,ਮੁਖਤਿਆਰ  ਸਿੰਘ ,ਲਖਵੀਰ ਸਿੰਘ  ਲਕੀ , ਇੰਦਰਜੀਤ  ਸਿੰਘ  ਸੰਧੂ ,ਰੂਪ ਨਰੇਸ਼ ,ਗੁਰਪ੍ਰੀਤ ਸਿੰਘ  ਬਿਲਿਗ ,ਲਖਵੀਰ  ਸਿੰਘ  ਲਖਾ ,ਭਰਪੂਰ  ਸਿੰਘ  ਹਵਾਰਾ ,ਗੁਰਨਾਮ  ਸਿੰਘ ਚਿੰਨਾ ,ਸਚਿਨ  ਸ਼ਰਮਾ  ਰਾਜੀਵ  ਅਹੂਜਾ ,ਕਰਨ  ਸ਼ਰਮਾ,ਦਿਨੇਸ਼  ਮਲਹੋਤਰਾ ,ਲੁਕੇਸ਼  ਸੂਦ , ਜਗਜੀਤ  ਸਿੰਘ  ਜਾਟਾਣਾ ,ਕੁਲਵਿੰਦਰ  ਸਿੰਘ ਰਾਣਾ ,ਅਨਿਲ ਲੁਟਾਰਾ ,ਮੁਕੇਸ਼  ਘਈ ,ਸਤਵਿੰਦਰ  ਸੂਦ ,ਜਗਮੀਤ  ਸਿੰਘ , ਗੁਰਪ੍ਰੀਤ  ਸਿੰਘ,ਸਗੀਤ ਧਮੀ ,ਸੰਜੀਵ ਵੇਰਮਾ ,ਕੇਵਲ ਸਿੰਘ ,ਨਵਨੀਤ  ਕੁਮਾਰ ਟੋਨੀ  ਸਘੋਲ ,ਸੰਦੀਪ  ਕੁਮਾਰ ,ਯਾਦਵਿੰਦਰ ਸਿੰਘ ਚ੍ਨ੍ਦਿਅਲ ,ਬਲਵੀਰ  ਸਿੰਘ ਸਿਧੂ ,ਸੁਖਵੀਰ  ਸਿੰਘ ,ਜਗਮੀਤ  ਸਿੰਘ,ਅਮਲੋਹ ,ਰਾਜਨ  ਮਿਤਲ ਅਮਲੋਹ ,ਪਲਵਿੰਦਰ  ਸਿੰਘ ਭੱਟੀ ,ਗੀਤਿਕਾ  ਭਾਟਿਆ ,ਅਵਿਸ਼ੇਕ  ਬਿਥਰ,ਪਰਮਜੀਤ  ਸਿੰਘ  ਸਹੋਤਾ ,ਸੁਖਵਿੰਦਰ  ਸਿੰਘ  ਬਿੰਦਰ ,ਰਣਜੀਤ  ਸਿੰਘ ਗੋਲਡੀ  ਤੋ  ਇਲਾਵਾ  ਜ਼ਿਲਾ  ਭਰ  ਵਿਚੋ  ਵਡੀ  ਗਿਣਤੀ  ਵਿੱਚ ਇਲੈਕਟਰੋਨਿਕ ਤੇ  ਪ੍ਰਿੰਟ  ਮੀਡੀਆ  ਨੇ  ਸ਼ਮੂਲੀਅਤ ਕੀਤੀ।

11 path jajji 2

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਸਰਕਾਰ ਅਤੇ ਲੋਕਾਂ ਵਿਚ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਲਈ ਮੀਡੀਆ ਇਕ ਕੜੀ ਦਾ ਕੰਮ ਵੀ ਕਰਦਾ ਹੈ – ਡਿਪਟੀ ਕਮਿਸ਼ਨਰ

ਫ਼ਤਹਿਗੜ੍ਹ ਸਾਹਿਬ, 11 ਜਨਵਰੀ : ਅੱਜ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜਿਲ੍ਹਾ ਪੁਲਿਸ ਮੁਖੀ ਜਤਿੰਦਰ ਸਿੰਘ ਖੇਹਰਾ ਨੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਪਤਰਕਾਰ ਯੂਨੀਅਨ ਦੇ ਸਾਲ 2016 ਦਾ ਕਲੰਡਰ ਰਿਲੀਜ ਕੀਤਾ ਗਿਆ ਇਸ ਮੋਕੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਵਲੋਂ ਪਾਤਰਕਾਰਾਂ ਦੀਆਂ ਮੁਖ ਮੰਗਾਂ ਸਫ਼ਰ ਸਹੂਲਤਾਂ, ਮੇਡਿਕਲ ਸਹੂਲਤਾਂ, ਸਰਕਾਰੀ ਕਾਲੋਨੀਆਂ ਵਿਚ ਪਲਾਟ, ਹਫਤਾਬਾਰ ਅਖਵਾਰ ਵਿਚ ਜਿਲੇ ਪਧਰ ਤੇ ਇਸ਼ਤਿਹਾਰ ਦੇਣ ਸਬੰਧੀ  ਆਦਿ ਮੰਗਾਂ ਦਿਤੀਆਂ ਅਤੇ ਲੋਕ ਮੰਤਰੀ ਸ. ਬਿਕਰਮਜੀਤ ਸਿੰਘ ਮਜੀਠੀਆ ਮੰਗ ਪੱਤਰ ਭੇਜਿਆ ਗਿਆ ਕਿ ਜਿਸ ਵਿਚ ਪੀਲੇ ਕਾਰਡਾਂ ਤੇ ਮੁਫ਼ਤ ਬੱਸ ਸਹੂਲਤਾਂ ਦਿਤੀਆਂ ਜਾਣ। ਇਥੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜਿਲ੍ਹਾ ਪੁਲਿਸ ਮੁਖੀ ਸਿੰਘ ਨੇ ਇਹ ਪ੍ਰਗਟਾਵਾ ਕੀਤਾ ਕਿ ਫ਼ਤਹਿਗੜ੍ਹ ਸਾਹਿਬ ਦੇ ਪਤਰਕਾਰਾਂ ਵਲੋਂ ਜਿਸ ਹਾਂ ਪਖੀ ਰਵੀਏ ਨਾਲ ਸਮਾਜ ਵਿਚਲੀਆਂ ਘਟਨਾਵਾਂ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ ਓਹ ਸਲਾਘਾਯੋਗ ਹੈ ਇਸ ਲਈ ਪੱਤਰਕਾਰ ਵਧਾਈ ਦੇ ਯੋਗ ਹਨ ਮੀਡੀਆ ਲੋਕਾਂ ਨੂੰ ਜਾਗ੍ਰੂਤ ਕਰਨ ਦਾ ਰੋਲ ਅੱਦਾ ਕਰਦਾ ਹੈ ਇਸ ਤੋਂ ਇਲਾਵਾ ਸਰਕਾਰ ਅਤੇ ਲੋਕਾਂ ਵਿਚ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਲਈ ਮੀਡੀਆ ਇਕ ਕੜੀ ਦਾ ਕੰਮ ਵੀ ਕਰਦਾ ਹੈ

ਇਸ ਮੋਕੇ ਗੁਰਪ੍ਰੀਤ ਸਿੰਘ ਮਹਿਕ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਮਾਵੀ ਮੰਡੀ ਗੋਬਿੰਗੜ ਦੇ ਪ੍ਰਧਾਨ ਇੰਦਰਜੀਤ ਸਿੰਘ ਮਗੋ , ਬੱਸੀ ਪਠਾਨਾਂ ਦੇ ਪ੍ਰਧਾਨ ਰਾਜ ਕਮਲ ਸ਼ਰਮਾ ਖਮਾਣੋਂ ਦੇ ਪ੍ਰਧਾਨ ਸੰਜੀਵ ਸ਼ਰਮਾ ਜਰਨਲ ਸਕੱਤਰ ਵਿਕਰਮਜੀਤ ਸਿੰਘ ਸਹੋਤਾ ਸਵਰਨ ਸਿੰਘ ਨਿਰਦੋਸ਼ੀ ਤਰਲੋਚਨ ਸਿੰਘ ਦਰਦੀ ਰਣਜੀਤ ਸਿੰਘ ਗੋਲਡੀ ਤੋ ਇਲਾਵਾ ਜਿਲ੍ਹਾ ਭਰ ਵਿਚੋਂ ਵਡੀ ਗਿਣਤੀ ਵਿਚ ਇਲੇਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਨੇ ਸ਼ਮੂਲੀਅਤ ਕੀਤੀ

11 path jajji 2

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਦੱੜਾ-ਸੱਟਾ ਤੇ ਜਾਅਲੀ ਲਾਟਰੀਅਾਂ ਦਾ ਕੰਮ ਜੌਰਾਂ ਤੇ ਪੁਲਸ ਧਿਆਨ ਦੇਵੇ

ਫ਼ਤਹਿਗੜ੍ਹ ਸਾਹਿਬ, 10 ਜਨਵਰੀ: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਦੱੜਾ-ਸੱਟਾ ਦਾ ਧੰਦਾ ਜੌਰਾਂ ਤੇ ਚੱਲ ਰਿਹਾ ਹੈ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੁਖ ਸਹਿਰਾਂ ਸਰਹਿੰਦ , ਬੱਸੀ ਪਠਾਣਾਂ , ਅਮਲੋਹ ਅਤੇ ਮੰਡੀ ਗੋਬਿੰਦਗੜ  ਇਚ ਇਸ ਤਰਾਂ ਦੀਆਂ ਲਾਟਰੀਆਂ ਦਾ ਕੰਮ ਕਾਫੀ ਜੋਰਾਂ ਤੇ ਚਲ ਰਿਹਾ ਹੈ ਅਤੇ ਇੱਕ  ਨੰਬਰੀ ਲਾਟਰੀ ਜੋ ਦੱੜਾ-ਸੱਟਾ ਨਾਲੋ ਵੀ ਭੈੜੀ ਹੈ ਜੋ ਪੰਜਾਬ ਦੇ ਹਰ ਸ਼ਹਿਰ ਵਿੱਚ ਸਰੇਆਮ ਖੇਡੀ ਜਾ ਰਹੀ ਹੈ ਇਸ ਜਗਾ ਤੇ ਲੋਕ ਸਾਰਾ ਦਿਨ ਵਹਿਲੇ ਬੈਠੇ ਰਹਿੰਦੇ ਹਨ । ਪੰਜਾਬ ਸਰਕਾਰ ੲਿਹਨਾ ਨੂੰ ਬੰਦ ਕਰਾਵੇ ਤਾਂ ਜੋ ਲੋਕ ੲਿਹਨਾ ਵੱਲ ਨਾ ਜਾ ਕੇ ਅਾਪਣੇ ਕੰਮ ਵੱਲ ਧਿਆਨ ਦੇਣ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਸਿਹਤ ਸਹੂਲਤਾਂ ਵਿਚ ਵਾਧਾ

ਬੱਸੀ ਪਠਾਣਾਂ : ਬੱਸੀ ਪਠਾਣਾਂ ਦੇ ਮੁਖ ਸਿਵਿਲ ਹਸਪਤਾਲ ਨੂੰ ਜਿਲ੍ਹੇ ਦੇ ਮੁਖ ਹਸਪਤਾਲ ਦਾ ਦਰਜਾ ਦਿਤਾ ਗਿਆ ਹੈ ਜਿਸ ਕਾਰਣ ਸਿਹਤ ਸਹੂਲਤਾਂ ਵਿਚ ਵਾਧਾ ਕੀਤਾ ਗਿਆ ਹੈ ਜਿਸ ਅਧੀਨ ਮੁਫਤ ਸਿਹਤ ਸਹੂਲਤਾਂ, ਦਵਾਈਆਂ ਤੇ ਐਕਸਰੇ ਹਨ ਜਿਸ ਲਈ ਆਮ ਵਿਅਕਤੀਆਂ ਨੂੰ ਇਸ ਲੈ ਬਾਹਰ ਜਾਣ ਦੀ ਲੋੜ ਨਹੀ

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹੇ ਵਿਚ ਖਤਰਨਾਕ ਚਾਇਨਾ ਡੋਰ ਤੇ ਪਬੰਧੀ ਲਾਈ ਜਾਵੇ

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ਵਿਚ ਖਤਰਨਾਕ ਚਾਇਨਾ ਡੋਰ ਪਤੰਗ ਵੇਚਣ ਵਾਲੇ ਆਮ ਤੋਰ ਤੇ ਵੇਚ ਰਹੇ ਹਨ ਜੋ ਬਹੁਤ ਖਤਰਨਾਕ ਹੈ ਇਸ ਨਾਲ ਪਸ਼ੁ ਪਛੀਆਂ ਅਤੇ ਇਨਸਾਨਾ ਦਾ ਕਾਫੀ ਨੁਕਸਾਨ ਹੋਇਆ ਹੈ ਪ੍ਰਸ਼ਾਸ਼ਨ ਨੂੰ ਇਸ ਵਲ ਧਿਆਨ ਦੇਣ ਦੀ ਲੋੜ ਹੈ