Uncategorized

ਪਾਰਟੀ ਵਿੱਚ ਸਿਰਤੋੜ ਮਿਹਨਤ ਕਰਨ ਵਾਲੇ ਵਰਕਰਾਂ ਦਾ ਕੀਤਾ ਧੰਨਵਾਦ — ਕੁਲਦੀਪ ਸਿੰਘ ਸਿੱਧੂਪੁਰ ,ਡਾ, ਹਰਬੰਸ ਲਾਲ

ਫਤਿਹਗੜ੍ਹ ਸਾਹਿਬ – ਭਾਰਤੀ ਜਨਤਾ ਪਾਰਟੀ ਦੇ ਬੂਥ ਸੰਮੇਲਨ ਸਬੰਧੀ ਕੀਤੇ ਗਏ ਵੱਡੇ ਇਕੱਠ ਲਈ ਖਾਸ ਤੌਰ ਤੇ ਪਾਰਟੀ ਵਰਕਰਾਂ ਦਾ ਤੇ ਆਏ ਹੋਏ ਸੀਨੀਅਰ ਆਗੂਆਂ ਵਿੱਚੋਂ ਸ੍ਰੀ ਅਵਿਨਾਸ਼ ਰਾਏ ਖੰਨਾ, ਮੰਥਰੀ ਸ੍ਰੀਨਿਵਾਸਲੂ,ਪਰਮਿੰਦਰ ਸਿੰਘ ਬਰਾੜ,ਜਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ, ਕਨਵੀਨਰ ਪ੍ਰਦੀਪ ਗਰਗ ,ਜੀ ਦਾ ਧੰਨਵਾਦ ਕੁਲਦੀਪ ਸਿੰਘ ਸਿੱਧੂਪਰ ਅਤੇ ਸਾਬਕਾ ਮੰਤਰੀ ਡਾ.ਹਰਬੰਸ ਲਾਲ ਜੀ ਨੇ ਕੀਤਾ ।ਉੱਨਾਂ ਕਿਹਾ ਕੀ ਜੋ ਬੂਥ ਸੰਮੇਲ਼ਨ ਸਬੰਧੀ ਵੱਡਾ ਇਕੱਠ ਹਲਕਾ ਬਸੀ ਪਠਾਣਾ ਦੇ ਵਿੱਚ ਹੋਇਆ ਹੈ ,ਉਸਦਾ ਸਾਰਾ ਸਿਹਰਾ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਬੂਥ ਲੈਵਲ ਤੇ ਕੰਮ ਕਰ ਰਹੇ ਸਾਰੇ ਵਰਕਰਾਂ ਨੂੰ ਜਾਂਦਾ ਹੈ ।ਉਹਨਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਬੂਥ ਲੈਵਲ ਤੇ ਪੂਰੀ ਤਰ੍ਹਾਂ ਮਜਬੂਤ ਹੋ ਚੁੱਕੀ ਹੈ ।,ਸਾਰੇ ਪਿੰਡਾਂ ਚ ਸ਼ਹਿਰ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਲੋਕ ਆਪ ਮੁਹਾਰੇ ਚੱਲ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਸਿੱਧੂਪੁਰ ਨੇ ਕਿਹਾ ਕਿ ਸਾਰੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਨਮਾਨ ਮਿਲੇਗਾ ਤੇ ਹਰ ਵੇਲੇ ਪਾਰਟੀ ਉਹਨਾਂ ਦੇ ਨਾਲ ਖੜੀ ਹੈ ।ਅੱਜ ਖਾਸ ਤੌਰ ਤੇ ਦਰਜਨਾਂ ਤੋਂ ਵੱਧ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਕਮਲ ਫੜਿਆ ।ਅੱਜ ਦੇ ਪ੍ਰੋਗਰਾਮ ਵਿੱਚ ਆਪਣੇ ਸਾਥੀਆਂ ਨਾਲ ਆਏ ਸਾਰੇ ਸਰਕਲ ਪ੍ਰਧਾਨਾ ਖਮਾਣੋ ਸਰਕਲ ਦੇ ਵਿਵੇਕ ਜੈਨ ,ਸੰਘੋਲਦੇ ਸ਼ਾਮ ਸੁੰਦਰ ਨਰੂਲਾ ,ਅਤੇ ਚੁੰਨੀ ਸਰਕਲ ਦੇ ਪ੍ਰਧਾਨ ਕੁਲਵੰਤ ਸਿੰਘ ,ਅਤੇ ਬਸੀ ਪਠਾਣਾ ਦੇ ਸਰਕਲ ਪ੍ਰਧਾਨ ਰਾਜੀਵ ਮਲਹੋਤਰਾ ਨੇ ਬੂਥ ਸੰਮੇਲਨ ਨੂੰ ਸਫਲ ਬਨਾਉਣ ਵਿੱਚ ਸਾਰੀ ਟੀਮਾਂ ਮਿਹਨਤ ਕੀਤੀ ਹੈ । ਅੱਜ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸਾਰੇ ਆਗੂ ਆਪਣੇ ਆਪਣੇ ਬੂਥਾਂ ਤੇ ਬੜੇ ਹੌਸਲੇ ਨਾਲ ਕੰਮ ਕਰ ਰਹੇ ਹਨ ।ਪ੍ਰੋਗਰਾਮ ਵਿੱਚ ਖਾਸ ਤੌਰ ਤੇ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਹਨ , ਤੇ ਜੋ ਵਾਅਦਾ ਆਮ ਆਦਮੀ ਪਾਰਟੀ ਸਰਕਾਰ ਨੇ ਔਰਤਾਂ ਨਾਲ ਇੱਕ ਹਜਾਰ ,ਇੱਕ ਹਜ਼ਾਰ ਦਾ ਵਾਅਦਾ ਪੰਜਾਬ ਦੀਆਂ ਭੋਲੀ ਭਾਲੀਆ ਔਰਤਾਂ ਨਾਲ ਕੀਤਾ ਸੀ ।ਉਸ ਤੇ ਵੀ ਖਰਾ ਨਾ ਉਤਰ ਕੇ ਪੰਜਾਬ ਸਰਕਾਰ ਨੇ ਨਾਰੀ ਸ਼ਕਤੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ । ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਨਾਰੀ ਸਨਮਾਨ ਦੇ ਲਈ ਪੂਰੇ ਦੇਸ਼ ਦੇ ਅੰਦਰ ਦੇ ਅੰਦਰ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਹਰ ਘਰ ਦੇ ਵਿੱਚ ਮੁਫਤ ਗੈਸ ਸਿਲਿੰਡਰ ਦੇਣਾ ਵੱਡੀ ਪਹਿਲ ਕਦਮੀ ਹੈ ।ਦੇਸ਼ ਦੇ ਅੰਦਰ ਅੋਰਤ ਵਰਗ ਖੁਸ ਹੈ ।ਇਸ ਤੋਂ ਇਲਾਵਾ ਉਨਾਂ ਨੇ ਆਈ ਹੋਈ ਸਾਰੀ ਲੀਡਰਸ਼ਿਪ ਦਾ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਇਹ ਨਾ ਵਿੱਚ ਹੋਰਨਾਂ ਤੋਂ ਇਲਾਵਾ ਹੋਰਨਾਂ ਤੋਂ ਇਲਾਵਾ ਕੁਲਦੀਪ ਸਹੋਤਾ,ਹਰਸ ਗਰਗ , ਹਿਤੇਸ ਗਾਬੜੀ, ਦੀਪਕ ਜੋਤੀ , ਨਰੇਸ਼ ਚੋਹਾਨ ,ਗੁਰਮੀਤ ਭੂਚੀ , ਪਤਵੰਤ ਕਲੋੜ,ਹਰਦੇਵ ਸਿੰਘ ,ਵਿਨੋਦ ਰਾਣਾ, ਅਮਨਦੀਪ ਸਿੰਘ ,ਗੁਰਮੁਖ ਸਿੰਘ ,ਕੁਲਦੀਪ ਪਾਠਕ ,ਕੇ,ਕੇ ਵਰਮਾ ਸੋਹਣ ਲਾਲ ਮੈਨਰੋ ,ਸਰਪੰਚ ਸਸ਼ਿੰਗਾਰਾ ਸਿੰਘ ਨਰੈਣਾ ,ਪਿਆਰਾ ਸਿੰਘ ,ਸੁਰਮਖ ਸਿੰਘ ਲਾਲ ,ਨੰਦਪੁਰ ਸੋਹਣ ਲਾਲ ,ਓਮ ਗੌਤਮ ,ਬਾਬੂ ਸਿੰਘ ਡਡਿਆਣਾ ,ਬੱਬੂ ਖਾਨਪੁਰੀ ਹਰਮੀਤ ਕਸੂੰਬੜੀ, ਦਾਰਾ ਘੁਮੰਡਗੜ , ਪੰਚ ਗੁਰਮੀਤ ਮਾਰਵਾ, ਸਾਬਕਾ ਸਰਪੰਚ ਦਰਸ਼ਨ ਗੁਪਾਲੋ , ਸਰਬਜੀਤ ਕੋਰ , ਭਗਨਪੁਰ ਗੁਰਦੀਪ ,ਭਗਵੰਤ ਸਿੰਘ , ,ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਸਨ